CBI ਦੇ ਸ਼ਿਕੰਜੇ ‘ਚ Former MP ਕੇਡੀ ਸਿੰਘ, 100 ਕਰੋੜ ਘੁਟਾਲੇ ਦਾ ਮਾਮਲਾ

by jaskamal

ਨਿਊਜ਼ ਡੈਸਕ : CBI ਨੇ UP 'ਚ 100 ਕਰੋੜ ਰੁਪਏ ਦੀਆਂ ਦੋ ਚਿੱਟ ਫੰਡ ਕੰਪਨੀਆਂ ਦੀ ਧੋਖਾਧੜੀ ਦੇ ਮਾਮਲੇ 'ਚ ਸਾਬਕਾ ਰਾਜ ਸਭਾ ਮੈਂਬਰ KD Singh ਤੇ ਉਨ੍ਹਾਂ ਦੇ ਪੁੱਤਰ ਸਮੇਤ 7 ਲੋਕਾਂ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਕੱਦਮੇ ਤੋਂ ਬਾਅਦ CBI ਨੇ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਚੰਡੀਗੜ੍ਹ ਆਦਿ 'ਚ ਕੁੱਲ 12 ਥਾਵਾਂ ’ਤੇ ਛਾਪੇ ਮਾਰੇ।

ਸੀਬੀਆਈ ਦੇ ਬੁਲਾਰੇ RC Joshi ਅਨੁਸਾਰ ਇਸ ਮਾਮਲੇ 'ਚ ਜਿਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਸਾਬਕਾ ਰਾਜ ਸਭਾ ਮੈਂਬਰ ਕੰਵਰਦੀਪ ਸਿੰਘ, ਉਨ੍ਹਾਂ ਦੇ ਪੁੱਤਰ ਕਰਨਦੀਪ ਸਿੰਘ ਤੋਂ ਇਲਾਵਾ ਸਤੇਂਦਰ ਸਿੰਘ, ਵੀਐਮ ਮਹਾਜਨ, CM ਜੋਲੀ, ਕ੍ਰਿਸ਼ਨਾ ਕਬੀਰ, ਸੁਚੇਤਾ ਖੇਮਕਰ, ਚੰਦਰਸ਼ੇਖਰ ਚੌਹਾਨ ਸ਼ਾਮਲ ਹਨ ਤੇ ਸੁਸ਼ੀਲ ਰਾਏ ਤੋਂ ਇਲਾਵਾ ਅਣਪਛਾਤੇ ਲੋਕਾਂ ਦੇ ਨਾਂ ਸ਼ਾਮਲ ਹਨ।