ਕਿਡਨੀ ‘ਚ ਦਰਦ ਨੇ ਕਢਾਏ ਪਾਕਿ ਦੇ ਸਾਬਕਾ PM ਦੇ ਹਸਪਤਾਲ ‘ਚ ਗੇੜੇ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਇਸ ਹਫ਼ਤੇ ਕਈ ਵਾਰੀ ਲੰਡਨ ਵਿੱਚ ਰਹਿ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਹਸਪਤਾਲ ਦੇ ਗੇੜੇ ਲਗਾਏ ਨੇ, ਦੱਸ ਦਈਏ ਕਿ ਇੱਕ ਮੀਡੀਆ ਰਿਪੋਰਟ ਨੇ ਵੀਰਵਾਰ ਨੂੰ ਪਰਿਵਾਰਕ ਸੂਤਰਾਂ ਅਨੁਸਾਰ ਦੱਸਿਆ ਕਿ ਉਨ੍ਹਾਂ ਦੀ ਕਿਡਨੀ ਵਿੱਚ ਤੇਜ਼ ਦਰਦ ਦੇ ਕਾਰਨ ਉਨ੍ਹਾ ਨੂੰ ਇਸ ਹਫ਼ਤੇ ਬਿਨਾਂ ਕਿਸੇ ਪਹਿਲਾਂ ਤੋਂ ਨਿਰਧਾਰਤ ਯੋਜਨਾ ਤਹਿਤ ਹਸਪਤਾਲ ਜਾਣਾ ਪਿਆ। ਸੂਤਰਾਂ ਨੇ ਡਾਨ ਨਿਊਜ਼ ਨੂੰ ਦੱਸਿਆ, ਸ਼ਰੀਫ਼ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਵੀਰਵਾਰ ਨੂੰ ਉਨ੍ਹਾਂ ਦੇ ਹੋਰ ਟੈਸਟ ਹੋਣੇ ਹਨ।

ਸ਼ਰੀਫ਼ ਦੇ ਨਿੱਜੀ ਫਿ਼ਜ਼ੀਸ਼ੀਅਨ ਅਦਨਾਨ ਖਾਨ ਨੇ ਕਿਹਾ, ''ਉਹ ਠੀਕ ਨਹੀਂ ਹਨ ਅਤੇ ਕਿਡਨੀ ਵਿੱਚ ਤੇਜ਼ ਦਰਦ ਹੈ। ਡਾਕਟਰ ਟੈਸਟ ਅਤੇ ਸਕੈਨ ਕਰ ਰਹੇ ਹਨ, ਤਾਂ ਕਿ ਇਸਦਾ ਇਲਾਜ ਕੀਤਾ ਜਾ ਸਕੇ। ਸਾਬਕਾ ਪ੍ਰਧਾਨ ਮੰਤਰੀ ਦੀ ਕਿਡਨੀ ਵਿੱਚ ਪੱਥਰ ਹੈ।''ਮੰਗਲਵਾਰ ਨੂੰ ਸ਼ਰੀਫ਼ ਦੀ ਕੁੜੀ ਮਰੀਅਮ ਨਵਾਜ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਪੀਐਮਐਲ-ਐਨ ਮੁਖੀ ਕਿਡਨੀ ਵਿੱਚ ਤੇਜ਼ ਦਰਦ ਦੇ ਕਾਰਨ ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਥਾਂ ਮੀਟਿੰਗ ਵਿੱਚ ਸ਼ਾਮਲ ਹੋਈ। ਸ਼ਰੀਫ਼ ਨੂੰ ਨਵੰਬਰ 2019 ਵਿੱਚ ਮੈਡੀਕਲ ਆਧਾਰ 'ਤੇ ਅਦਾਲਤ ਨੇ ਜ਼ਮਾਨਤ ਦਿੱਤੀ ਸੀ ਅਤੇ ਇਲਾਜ ਕਰਵਾਉਣ ਲਈ ਪਾਕਿਸਤਾਨ ਦੇ ਤਹਿਰੀਕ-ਏ-ਇੰਸਾਫ਼ ਸਰਕਾਰ ਤੋਂ ਵਿਦੇਸ਼ ਜਾਣ ਦੀ ਮਨਜੂਰੀ ਦਿਵਾਈ ਸੀ।