ਮੂਸੇਵਾਲਾ ਕਤਲਕਾਂਡ ‘ਚ ਮੁੱਖ ਗਵਾਹ ਸਾਬਕਾ SHO ਅੰਗਰੇਜ਼ ਸਿੰਘ ਦੀ ਮੌਤ

by nripost

ਮਾਨਸਾ (ਰਾਘਵ): ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਵਾਹ ਉਸ ਵੇਲੇ ਦੇ ਥਾਣਾ ਸਿਟੀ-1 ਮਾਨਸਾ ਦੇ ਮੁਖੀ ਅੰਗਰੇਜ ਸਿੰਘ ਦਾ ਲੰਘੀ 23 ਮਈ ਦੀ ਰਾਤ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਹੈ। ਉਹ ਕਰੀਬ ਦੋ ਵਰ੍ਹੇ ਪਹਿਲਾਂ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ ਤੇ ਅੱਜਕਲ੍ਹ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸਨ। ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਵੇਲੇ ਅੰਗਰੇਜ ਸਿੰਘ ਬਤੌਰ ਐੱਸ.ਐੱਚ.ਓ. ਥਾਣਾ ਸਿਟੀ-1 ਮਾਨਸਾ ਵਿਖੇ ਤਾਇਨਾਤ ਸਨ।

ਸੇਵਾਮੁਕਤ ਹੋਣ ਉਪਰੰਤ ਅੰਗਰੇਜ ਸਿੰਘ ਬੀਮਾਰ ਚੱਲਦੇ ਆ ਰਹੇ ਸਨ। ਉਹ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਮੁੱਖ ਗਵਾਹਾਂ ਚੋ ਇਕ ਸਨ। ਲੰਘੀ 23 ਮਈ ਨੂੰ ਉਨ੍ਹਾਂ ਦੀ ਕਤਲ ਮਾਮਲੇ ਚ ਮਾਨਸਾ ਅਦਾਲਤ ਚ ਪੇਸ਼ੀ ਸੀ ਤੇ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਮੁੜ ਬੁਲਾਇਆ ਸੀ, ਪਰ 23 ਮਈ ਦੀ ਰਾਤ ਨੂੰ ਹੀ ਅੰਗਰੇਜ ਸਿੰਘ ਦਾ ਦੇਹਾਂਤ ਹੋ ਗਿਆ। ਉਹ ਮਾਨਸਾ ਸ਼ਹਿਰ ਦੀ ਪ੍ਰੋਫੈਸਰ ਕਾਲੌਨੀ ਵਿਖੇ ਰਹਿੰਦੇ ਹਨ।