ਸਾਬਕਾ ਅਮਰੀਕੀ ਰਾਸ਼ਟਰਪਤੀ ਕਲਿੰਟਨ ਦੀ ਹਾਲਤ ਖ਼ਰਾਬ, ਹਸਪਤਾਲ ’ਚ ਦਾਖਲ

ਸਾਬਕਾ ਅਮਰੀਕੀ ਰਾਸ਼ਟਰਪਤੀ ਕਲਿੰਟਨ ਦੀ ਹਾਲਤ ਖ਼ਰਾਬ, ਹਸਪਤਾਲ ’ਚ ਦਾਖਲ

ਨਿਊ ਯਾਰਕ (ਦੇਵ ਇੰਦਰਜੀਤ)– ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ(75) ਨੂੰ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਕੈਲੀਫੋਰਨੀਆ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਅਮਰੀਕਾ ਦੇ 42ਵੇਂ ਰਾਸ਼ਟਰਪਤੀ ਰਹੇ ਕਲਿੰਟਨ ਨੂੰ ਮੰਗਲਵਾਰ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਹ 1993 ਤੋਂ 2001 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ। ਉਹ ਮੋਨਿਕਾ ਲੇਵਿੰਸਕੀ ਕਾਂਡ ਵਿੱਚ ਫਸਣ ਕਾਰਨ ਵਿਵਾਦਾਂ ਵਿੱਚ ਘਿਰ ਗਏ ਸਨ।