ਕੈਨੇਡਾ ਵਿੱਚ ਰੇਪਟਰਸ ਦੀ ਜਿੱਤ ਪਰੇਡ ਦੌਰਾਨ ਗੋਲੀਬਾਰੀ – 4 ਜ਼ਖਮੀ

by mediateam

ਟੋਰਾਂਟੋ , 18 ਜੂਨ ( NRI MEDIA )

ਟੋਰਾਂਟੋ ਦੇ ਡਾਊਨ ਟਾਊਨ ਵਿਚ ਟਾਰਾਂਟੋ ਰੇਪਟਰਸ ਦੀ ਐਨਬੀਏ ਚੈਂਪੀਨਸ਼ਿਪ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਦਿਨ ਦੇ ਅੰਤ ਤਕ ਇਸ ਜਸ਼ਨ ਵਿਚ ਕੁਲ 2 ਮਿਲੀਅਨ ਲੋਕ ਸ਼ਾਮਿਲ ਹੋਏ ਸਨ , ਟੋਰਾਂਟੋ ਰੇਪਟਰਸ ਦੀ ਇਸ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਆਯੋਜਿਤ ਕੀਤੀ ਗਈ ਇਹ ਪਰੇਡ ਸੋਮਵਾਰ ਸਵੇਰੇ 10 ਵਜੇ ਸ਼ੁਰੂ ਹੋਈ ਪਰ ਇਸ ਖੁਸ਼ੀ ਭਰੇ ਮੌਕੇ ਵਿਚ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਇਆ ਹੈ , ਇਸ ਦੌਰਾਨ ਇਕ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ , ਨਾਥਨ ਫਿਲਿਪਸ ਸਕੁਏਅਰ ਵਿਖੇ ਹੋਏ ਗੋਲੀਬਾਰੀ ਹਮਲੇ ਵਿਚ ਕੁਲ 4 ਲੋਕਾਂ ਦੇ ਗੋਲੀ ਵੱਜੀ ਹੈ , ਪੁਲਿਸ ਦੇ  ਅਨੁਸਾਰ ਕਿਸੇ ਦੀ ਵੀ ਹਾਲਤ ਜਿਆਦਾ ਨਾਜ਼ੁਕ ਨਹੀਂ ਹੈ , ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |


ਇਸ ਤੋਂ ਇਲਾਵਾ ਜਦੋ ਇਸ ਜਸ਼ਨ ਵਿਚ ਇਹ ਹਮਲਾ ਹੋਇਆ ਤਾ ਉਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਨਟਾਰੀਓ ਪ੍ਰੀਮੀਅਰ ਡਗ ਫੋਰਡ, ਮੇਅਰ ਜਾਨ ਟੋਰੀ, ਟੋਰਾਂਟੋ ਰੇਪਟਰਸ ਦੀ ਪੂਰੀ ਟੀਮ ਅਤੇ ਟੀਮ ਦੇ ਕੋਚ ਨਿਕ ਨਰਸ ਅਤੇ ਇਸਦੇ ਨਾਲ ਹੀ ਗੀਤਕਾਰ ਤੇ ਰੇਪਟਰਸ ਦੇ ਪ੍ਰਚਾਰਕ ਡਰੇਕ ਵੀ ਮੌਕੇ ਤੇ ਮੌਜੂਦ ਸਨ , ਗੋਲੀ ਚਲਣ ਦੀ ਆਵਾਜ਼ ਸੁਣਦਿਆਂ ਹੀ ਹਫੜਾ ਧਫ਼ੜੀ ਮੱਚ ਗਈ , ਕਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੋਲੀਬਾਰੀ ਦੀ ਆਵਾਜ਼ ਤਾਂ ਸੁਣਾਈ ਨਹੀਂ ਦਿਤੀ ਪਰ ਬਾਕੀ ਦੇ ਲੋਕਾਂ ਨੂੰ ਚੀਕਾਂ ਮਾਰਦੇ ਅਤੇ ਇਧਰ ਉਧਰ ਭੱਜਦਿਆਂ ਵੇਖ ਕੇ ਉਹ ਵੀ ਡਰ ਗਏ ਤੇ ਭਜਨ ਲਗ ਪਏ। 

4 ਵਜੇ ਦੇ ਕਰੀਬ ਟੋਰਾਂਟੋ ਪੁਲਿਸ ਸਕੁਆਰ ਦੇ ਦੱਖਣੀ ਪੂਰਬੀ ਪਾਸੇ ਵੱਲ ਘਟਨਾਸਥਲ' ਤੇ ਪੁੱਜੀ ,ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਹਨਾਂ ਦੇ ਹਥਿਆਰ ਜ਼ਬਤ ਕਰ ਲਏ ਹਨ , ਪੁਲਿਸ ਇਨਾ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਫਿਲਹਾਲ ਇਸ ਘਟਨਾ ਤੋਂ ਬਾਅਦ ਮੁੜ ਜਸ਼ਨ ਸ਼ੁਰੂ ਹੋ ਗਏ।

More News

NRI Post
..
NRI Post
..
NRI Post
..