ਖਾਈ ‘ਚ ਕਾਰ ਡਿੱਗਣ ਨਾਲ ਇਕ ਪਰਿਵਾਰ ਦੇ 4 ਮੈਬਰਾਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਇਕ ਕਾਰ ਦੇ ਖਾਈ 'ਚ ਡਿੱਗਣ ਤੋਂ ਬਾਅਦ ਇਕ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਰਾਜ ਦੇ ਆਫ਼ਤ ਪ੍ਰਬੰਧਨ ਨਿਰਦੇਸ਼ਕ ਸੁਦੇਸ਼ ਮੋਖਤਾ ਨੇ ਕਿਹਾ ਕਿ ਹਾਦਸਾ ਉਦੋਂ ਹੋਇਆ ਜਦੋਂ ਚਾਰੇ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਚਾਰੇ ਲੋਕ ਸ਼ਿਮਲਾ ਜ਼ਿਲ੍ਹੇ ਦੇ ਭੋਲਾਦ ਪਿੰਡ ਦੇ ਵਾਸੀ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਰੋਹਰੂ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।