ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਬਾਈਲ ਟਾਵਰ ’ਤੇ ਚੜ੍ਹੇ ਚਾਰ ਅਧਿਆਪਕ

by jaskamal

ਨਿਊਜ਼ ਡੈਸਕ (ਜਸਕਮਲ) : ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਹਾਇਸ਼ ਨਜ਼ਦੀਕ ਕੱਚੇ ਅਧਿਆਪਕਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਹੈ। ਜਾਣਕਾਰੀ ਅਨੁਸਾਰ ਚਾਰ ਈਟੀਟੀ-ਟੀਈਟੀ ਯੋਗਤਾ ਪ੍ਰਾਪਤ ਅਧਿਆਪਕ, ਜਿਨ੍ਹਾਂ 'ਚ ਦੋ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ, ਮੰਤਰੀ ਦੇ ਘਰ ਨੇੜੇ ਇਕ ਮੋਬਾਈਲ ਫੋਨ ਟਾਵਰ 'ਤੇ ਚੜ੍ਹ ਗਏ ਹਨ।

ਅਧਿਆਪਕਾਂ ਨੇ ਆਪਣਾ ਰੋਸ ਜ਼ਾਹਰ ਕਰਦਿਆ ਕਿਹਾ ਕਿ ਅਸੀਂ ਲਗਪਗ 13000 ਕੱਚੇ ਅਧਿਆਪਕ ਹਾਂ ਜੋ ਕਿ ਪਿਛਲੇ 18-18 ਸਾਲਾਂ ਤੋਂ 6 ਹਜ਼ਾਰ ਰੁਪਏ 'ਤੇ ਨੌਕਰੀ ਕਰਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਜ਼ਮੀਨੀ ਪੱਧਰ 'ਤੇ ਮਹਿਜ਼ ਇਕ ਲੌਲੀਪਾਪ ਹੀ ਸੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਉਦੋਂ ਤਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।