ਦੁਬਈ ‘ਚ ਮਸਾਜ ਸੈਂਟਰ ‘ਤੇ ਭਾਰਤੀ ਨੌਜਵਾਨ ਨੂੰ ਬੁਲਾ ਕੇ 4 ਔਰਤਾਂ ਨੇ ਲੁਟੇ 50 ਲੱਖ ਰੁਪਏ

by vikramsehajpal

ਦੁਬਈ (ਦੇਵ ਇੰਦਰਜੀਤ)- ਭਾਰਤ ਦੇ ਇਕ 33 ਸਾਲਾਂ ਦੇ ਨੌਜਵਾਨ ਤੋਂ ਚਾਰ ਔਰਤਾਂ ਨੇ ਡੇਟਿੰਗ ਐਪ ਦੇ ਮਾਧਿਅਮ ਰਾਹੀਂ ਫ਼ਰਜ਼ੀ ਮਸਾਜ ਸੈਂਟਰ 'ਤੇ ਬੁਲਾ ਕੇ 50 ਲੱਖ ਰੁਪਏ ਲੁੱਟ ਲਏ। ਹੁਣ ਇਸ ਮਾਮਲੇ ਦੀ ਦੁਬਈ ਦੀ ਅਦਾਲਤ ਵਿਚ ਸੁਣਵਾਈ ਕੀਤੀ ਜਾ ਰਹੀ ਹੈ।

ਨੌਜਵਾਨ ਅਨੁਸਾਰ ਡੇਟਿੰਗ ਐਪ 'ਤੇ ਮੌਜੂਦ ਕਰਾਏ ਗਏ ਨੰਬਰ ਦੇ ਮਾਧਿਅਮ ਰਾਹੀਂ ਨਵੰਬਰ 2020 ਵਿਚ ਉਹ ਦੁਬਈ ਦੇ ਅਲ ਰੇਫਾ ਖੇਤਰ ਵਿਚ ਬਣੇ ਇਕ ਅਪਾਰਟਮੈਂਟ ਵਿਚ ਪੁੱਜਾ ਸੀ। ਇੱਥੇ ਉਸ ਨੂੰ 4 ਅਫਰੀਕਨ ਔਰਤਾਂ ਮਿਲੀਆਂ। ਇਨ੍ਹਾਂ ਔਰਤਾਂ ਨੇ ਉਸ ਨੂੰ ਘੇਰ ਲਿਆ ਅਤੇ ਚਾਕੂ ਦਿਖਾਉਂਦੇ ਹੋਏ ਮੋਬਾਈਲ ਬੈਂਕ ਦੀ ਐਪ ਖੋਲ੍ਹਣ ਨੂੰ ਕਿਹਾ। ਨਾਂਹ-ਨੁਕਰ ਕਰਨ 'ਤੇ ਉਸ ਦੇ ਗਲੇ 'ਤੇ ਚਾਕੂ ਰੱਖਦੇ ਹੋਏ ਥੱਪੜ ਮਾਰਿਆ। ਇਸ ਪਿੱਛੋਂ ਉਨ੍ਹਾਂ ਨੇ ਲਗਪਗ 50 ਲੱਖ ਰੁਪਏ ਟ੍ਰਾੰਸਫ਼ਰ ਕਰਾ ਲਏ। ਬਾਅਦ ਵਿਚ ਨੌਜਵਾਨ ਦਾ ਫੋਨ ਵੀ ਰਖਵਾ ਲਿਆ।

More News

NRI Post
..
NRI Post
..
NRI Post
..