ਕਾਰ ‘ਤੇ ਵੈਨ ਵਿਚਾਲੇ ਹੋਈ ਭਿਆਨਕ ਟੱਕਰ ,4 ਨੌਜਵਾਨਾਂ ਦੀ ਮੌਕੇ ‘ਤੇ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਟਲੀ ਦੇ ਏ 4 ਟਿਊਰਿਨ-ਮਿਲਾਨ ਹਾਈਵੇ ਰੋਡ 'ਤੇ ਕਾਰ 'ਤੇ ਵੈਨ ਵਿਚਾਲੇ ਹੋਈ ਭਿਆਨਕ ਟੱਕਰ ਵਿਚ 4 ਨੌਜਵਾਨਾਂ ਦੀ ਮੌਤ ਅਤੇ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮਰਨ ਵਾਲੇ ਸਾਰੇ ਪਾਕਿਸਤਾਨੀ ਨਾਗਰਿਕ ਸਨ।

ਹਾਦਸੇ ਦੀ ਸੂਚਨਾ ਮਿਲਣ ਉਪਰੰਤ 5 ਐਂਬੂਲੈਂਸਾਂ, 2 ਹੈਲੀਕਾਪਟਰਾਂ 'ਤੇ 1 ਆਟੋਮੈਡੀਕਲ ਦੇ ਨਾਲ-ਨਾਲ ਮਿਲਾਨ ਦੀ ਸੂਬਾਈ ਕਮਾਂਡ ਦੇ ਫਾਇਰਫਾਈਟਰਾਂ ਨੂੰ ਮੌਕੇ 'ਤੇ ਭੇਜਿਆ ਸੀ। ਬਚਾਅ 'ਤੇ ਰਾਹਤ ਕਾਰਜਾਂ ਲਈ ਹਾਈਵੇ ਨੂੰ ਮਾਰਕਾਲੋ ਅਤੇ ਅਰਲੂਨੋ ਦੇ ਵਿਚਕਾਰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।

More News

NRI Post
..
NRI Post
..
NRI Post
..