ਕੈਨੇਡਾ ਭੇਜਣ ਦੇ ਨਾਮ ‘ਤੇ ਹੋਈ 8 ਲੱਖ ਰੁਪਏ ਦੀ ਠੱਗੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਭੇਜਣ ਦੇ ਨਾਮ ਤਰਨਤਾਰਨ ਦੇ ਰਹਿਣ ਵਾਲੇ ਰਣਜੀਤ ਸਿੰਘ ਨਾਲ 8 ਲੱਖ ਰੁਪਏ ਦੀ ਠੱਗੀ ਕੀਤੀ ਗਈ। ਦੱਸਿਆ ਜਾ ਰਿਹਾ ਠੱਗੀ ਕਰਨ ਵਾਲੇ ਦੋਸ਼ੀ ਨੇ ਰਣਜੀਤ ਸਿੰਘ ਦੀ ਇਜਾਜ਼ਤ ਤੋਂ ਬਿਨਾਂ ਹੀ ਉਸ ਦੀ ਫਾਈਲ ਦੇ ਨਾਲ ਆਈਲੈਟਸ ਦਾ ਜਾਅਲੀ ਸਰਟੀਫਿਕੇਟ ਲਗਾ ਦਿੱਤਾ। ਏਜੰਟ ਦੀ ਇਸ ਹਰਕਤ ਕਾਰਨ ਕੈਨੇਡਾ ਦੀ ਅੰਬੈਸੀ ਨੇ ਰਣਜੀਤ ਸਿੰਘ 'ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ। ਇਸ ਮਾਮਲੇ ਦੀ ਕਾਰਵਾਈ ਕਰਦੇ ਹੋਈ ਪੁਲਿਸ ਅਧਿਕਾਰੀਆਂ ਨੇ ਮੋਹਾਲੀ ਦੇ ਰਹਿਣ ਵਾਲੇ ਟਰੈਵਲ ਏਜੰਟ ਜਗਤਾਰ ਸਿੰਘ ਖ਼ਿਲਾਫ਼ ਧੋਖਾਧੜੀ 'ਤੇ ਹੋਰ ਵੱਖ- ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

ਰਣਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ 2021 ਦੀ ਸ਼ੁਰੁਆਤ ਵਿੱਚ ਵਿਦੇਸ਼ ਜਾਣਾ ਚਾਹੁੰਦਾ ਸੀ ।ਇਸ ਦੌਰਾਨ ਉਨ੍ਹਾਂ ਦੀਮੁਲਾਕਾਤ ਮੋਹਾਲੀ ਦੇ ਰਹਿਣ ਵਾਲੇ ਏਜੰਟ ਜਗਤਾਰ ਸਿੰਘ ਨਾਲ ਹੋਈ। ਦੋਸ਼ੀ ਨੇ ਵਰਕ ਪਰਮਟ ਦੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਲੈ ਲਏ । ਰਣਜੀਤ ਸਿੰਘ ਨੇ ਕਿਹਾ ਦੋਸ਼ੀ ਜਗਤਾਰ ਸਿੰਘ ਨੇ ਬਿਨਾਂ ਉਸ ਦੀ ਇਜਾਜ਼ਤ ਲਏ ਫਾਈਲ ਨਾਲ ਆਈਲੈਟਸ ਦਾ ਜਾਅਲੀ ਸਰਟੀਫਿਕੇਟ ਲਗਾ ਦਿੱਤਾ। ਜਿਸ ਕਾਰਨ ਹੁਣ ਕੈਨੇਡਾ ਦੀ ਅੰਬੈਸੀ ਨੇ ਉਸ ਦੇ ਕੈਨੇਡਾ ਆਉਣ 'ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।