ਫੋਜ ‘ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿਥੇ ਫੋਜ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਇਕ ਮਹਿਲਾ ਨੇ 7 ਲੱਖ ਦੀ ਠੱਗੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਠੱਗੀ ਮਾਰਨ ਵਾਲੀ ਮਹਿਲਾ ਨੇ ਆਪਣੇ ਆਪ ਨੂੰ ਕਰਨਲ ਦੱਸਿਆ ਸੀ। ਜਿਸ ਦੀ ਪਛਾਣ ਮਨਪ੍ਰੀਤ ਕੌਰ ਪਤਨੀ ਤਰਲੋਕ ਸਿੰਘ, ਭੋਗਪੁਰ ਜ਼ਿਲਾ ਦੇ ਰੂਪ ਵਿੱਚ ਹੋਈ ਹੈ।

ASI ਨੇ ਦੱਸਿਆ ਕਿ ਦੋਸ਼ੀ ਮਨਪ੍ਰੀਤ ਕੌਰ ਨੇ ਖੁਦ ਨੂੰ ਫੋਜ ਦੀ ਕਰਨਲ ਅਧਿਕਾਰੀ ਦੱਸਿਆ ਹੋਇਆ ਸੀ। ਉਸ ਨੇ ਜਸਮੀਨ ਕੌਰ ਨੂੰ ਆਪਣੇ ਝਾਂਸੇ 'ਚ ਲੈ ਕੇ ਉਸ ਕੋਲੋਂ 7 ਲੱਖ ਦੀ ਠੱਗੀ ਕੀਤੀ ਗਈ ਹੈ। ਜਦੋ ਜਸਮੀਨ ਕੌਰ ਨੂੰ ਪਤਾ ਲੱਗਾ ਕਿ ਮਨਪ੍ਰੀਤ ਕੌਰ ਨੇ ਉਸ ਨਾਲ ਧੋਖਾਧੜੀ ਕੀਤੀ ਹੈ ਤਾਂ ਉਸ ਨੇ ਪੁਲਿਸ ਕੌਣ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ, ਜਿਸ ਦੀ ਕਾਰਵਾਈ ਦੌਰਾਨ ਉਸ ਨੋ ਗ੍ਰਿਫਤਾਰ ਕੀਤਾ ਗਿਆ।