ਕੈਨੇਡਾ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਬੰਗਾ ਦੇ ਟ੍ਰੈਵਲ ਏਜੰਟ ਨੇ ਆਪਣੀ ਕੁੜੀ ਦਾ ਵਿਆਹ ਕਲਾਈਂਟ ਨਾਲ ਕਰਵਾ ਕੇ ਉਸ ਨੂੰ ਕੈਨੇਡਾ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਜਵਾਈ ਜ਼ਰੀਏ ਏਜੰਟ ਇੰਦਰਜੀਤ ਸਿੰਘ ਦੇ ਸੰਪਰਕ 'ਚ ਆਇਆ ਸੀ।

ਕੁਝ ਦਿਨ ਬਾਅਦ ਏਜੰਟ ਦਾ ਸਾਰਾ ਪਰਿਵਾਰ ਉਸ ਨੇ ਘਰ ਆਇਆ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਏਜੰਟ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਮੇਰੇ (ਹਰਜਿੰਦਰ ਸਿੰਘ) ਪੁੱਤ ਹਰਪ੍ਰੀਤ ਸਿੰਘ ਕੈਨੇਡਾ ਭੇਜਣ ਲਈ 25 ਲੱਖ ਰੁਪਏ ਦੀ ਮੰਗ ਕੀਤੀ । ਹਰਜਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੇ 1 ਲੱਖ ਰੁਪਏ ਤੇ ਪੁੱਤ ਦਾ ਪਾਸਪੋਰਟ ਏਜੰਟ ਨੂੰ ਦੇ ਦਿੱਤਾ ਸੀ । ਕੁਝ ਦਿਨ ਬਾਅਦ ਫਿਰ ਦੋਬਾਰਾ ਏਜੰਟ ਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਉਨ੍ਹਾਂ ਦੇ ਘਰ ਆਏ। ਜਿਨ੍ਹਾਂ ਨੇ ਵੀਜ਼ਾ ਲੁਆਉਣ ਲਈ 14 ਲੱਖ ਰੁਪਏ ਦੀ ਮੰਗ ਕੀਤੀ।

ਹਰਜਿੰਦਰ ਸਿੰਘ ਨੇ ਕਿਹਾ ਅਸੀਂ ਉਨ੍ਹਾਂ ਨੂੰ ਬੈਂਕ ਟਰਾਂਸਫਰ ਰਾਹੀਂ 14 ਲੱਖ ਰੁਪਏ ਦੇ ਦਿੱਤੇ ਪਰ ਬਾਅਦ ਵਿੱਚ ਪਤਾ ਲੱਗਾ ਕਿ ਏਜੰਟ ਨੇ ਇਨ੍ਹਾਂ ਪੈਸਿਆਂ 'ਤੇ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ ਹੈ । ਉਨ੍ਹਾਂ ਨੂੰ ਜਦੋ ਇਸ ਗੱਲ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ, ਜਦੋ ਸ਼ਿਕਾਇਤ ਦਰਜ਼ ਹੋਈ ਤਾਂ ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਧੀ ਦਾ ਵਿਆਹ ਉਨ੍ਹਾਂ ਦੇ ਮੁੰਡੇ ਨਾਲ ਕਰਵਾ ਕੇ ਕੈਨੇਡਾ ਭੇਜ ਦੇਣਗੇ। ਕੈਨੇਡਾ ਭੇਜਣ ਦਾ ਭਰੋਸਾ ਦੇਣ ਤੋਂ ਬਾਅਦ ਇੰਦਰਜੀਤ ਸਿੰਘ ਨੇ ਹਰਜਿੰਦਰ ਤੋਂ ਲਏ 15 ਲੱਖ ਰੁਪਏ ਵਾਪਸ ਕਰ ਦਿੱਤੇ । ਪੀੜਤ ਨੇ ਦੱਸਿਆ ਕਿ ਏਜੰਟ ਨੇ ਆਪਣੀ ਧੀ ਨੂੰ ਵਾਪਸ ਬੁਲਾ ਕੇ ਹਰਪ੍ਰੀਤ ਦ ਉਸ ਨਾਲ ਵਿਆਹ ਕਰਵਾ ਦਿੱਤਾ ਤੇ ਕਿਹਾ ਕੈਨੇਡਾ ਜਾਣ ਲਈ 25 ਲੱਖ ਰੁਪਏ ਦਾ ਖਰਚਾ ਹੋਵੇਗਾ ।

ਜਿਸ 'ਚੋ 15 ਲੱਖ ਰੁਪਏ ਪਹਿਲਾਂ ਤੇ 10 ਲੱਖ ਰੁਪਏ ਵੀਜ਼ਾ ਆਉਣ ਤੋਂ ਬਾਅਦ ਦੇਣੇ ਹੋਣਗੇ । ਪੀੜਤ ਫਿਰ ਏਜੰਟ ਦੀਆਂ ਗੱਲਾਂ 'ਚ ਆ ਗਿਆ ਤੇ ਉਸ ਨੇ 15 ਲੱਖ ਰੁਪਏ ਦੇ ਦਿੱਤੇ। ਵਿਆਹ ਤੋਂਬਾਅਦ ਏਜੰਟ ਦੀ ਧੀ ਤੇ ਹਰਪ੍ਰੀਤ ਸਿੰਘ ਘੁੰਮਣ ਗਏ ਪਰ ਜਦੋ ਏਜੰਟ ਦੀ ਧੀ ਵਾਪਸ ਕੈਨੇਡਾ ਗਈ ਤਾਂ ਉਸ ਨੇ ਆਪਣੇ ਸਹੁਰਾ ਪਰਿਵਾਰ ਦੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ । ਫਿਲਹਾਲ ਪੀੜਤ ਪਰਿਵਾਰ ਨੇ ਜਦੋਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਹੋਰ ਪੈਸਿਆਂ ਦੀ ਮੰਗ ਕੀਤੀ ਤੇ ਇਨਕਾਰ ਕਰਨ ਤੇ 15 ਲੱਖ ਰੁਪਏ ਮੋੜਨ ਤੋਂ ਵੀ ਨਾ ਕਰ ਦਿੱਤੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।