ਮੁੰਬਈ ਵਿਚ ਜੇਐਨਯੂ ਹਿੰਸਾ ਦੇ ਵਿਰੋਧ ਦੌਰਾਨ ਲਹਿਰਾਏ ਗਏ ਭਾਰਤ ਵਿਰੋਧੀ ਪੋਸਟਰ

by

ਮੁੰਬਈ , 07 ਜਨਵਰੀ ( NRI MEDIA )

ਰਾਜਧਾਨੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਸ਼ਾਮ ਨੂੰ ਹੋਈ ਹਿੰਸਾ ਵਿਰੁੱਧ ਦੇਸ਼ ਦੇ ਕਈ ਸੂਬਿਆਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ , ਇਸ ਦੇ ਨਾਲ ਹੀ ਮੁੰਬਈ ਦੇ ਗੇਟਵੇਅ ਆਫ ਇੰਡੀਆ ਵਿਖੇ ਜੇ ਐਨ ਯੂ ਹਿੰਸਾ ਦੇ ਵਿਰੋਧ ਦੌਰਾਨ ਭਾਰਤ ਵਿਰੋਧੀ ਪੋਸਟਰ ਵੀ ਲਹਿਰਾਏ ਗਏ।


ਵਿਰੋਧ ਪ੍ਰਦਰਸ਼ਨ ਉਦੋਂ ਹੈਰਾਨ ਕਰਨ ਵਾਲਾ ਹੋ ਗਿਆ ਜਦੋਂ ਇੱਕ ਲੜਕੀ 'ਆਜ਼ਾਦ ਕਸ਼ਮੀਰ' ਦੇ ਨਾਅਰੇ ਵਾਲੇ ਪੋਸਟਰ ਲਹਿਰਾਉਂਦੀ ਵੇਖੀ ਗਈ , ਸਿਰਫ ਇਹ ਹੀ ਨਹੀਂ, ਕਈ ਹੋਰ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਵੀ ਅਜਿਹੇ ਪੋਸਟਰ ਸਨ ਜੋ ਭੱਦੇ ਅਤੇ ਅਪਮਾਨਜਨਕ ਭਾਸ਼ਾਵਾਂ ਦੀ ਵਰਤੋਂ ਕਰਦੇ ਸਨ , ਇਨਾ ਵਿਚ ਦੇਸ਼ ਦੇ ਪ੍ਰਧਾਨਮੰਤਰੀ ਅਤੇ ਹੋਰ ਨੇਤਾਵਾਂ ਲਈ ਭੱਦੀ ਸ਼ਬਦਵਾਲੀ ਦੀ ਵਰਤੋਂ ਕੀਤੀ ਗਈ ਸੀ |

ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਕ ਟਵੀਟ ਵਿੱਚ ਮੁੱਖ ਮੰਤਰੀ ਉਧਵ ਠਾਕਰੇ ਤੋਂ ਇਸ ਮਾਮਲੇ ਵਿਚ ਸਵਾਲ ਪੁੱਛੇ ਹਨ , ਉਨ੍ਹਾਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਕਿਸ ਲਈ ਹੈ? ਅਜ਼ਾਦ ਕਸ਼ਮੀਰ ਦੇ ਪੋਸਟਰ ਕਿਉਂ ਹਨ? ਅਸੀਂ ਮੁੰਬਈ ਵਿਚ ਅਜਿਹੇ ਵੱਖਵਾਦੀ ਤੱਤਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ? ਮੁੱਖ ਮੰਤਰੀ ਦਫਤਰ ਤੋਂ 2 ਕਿਲੋਮੀਟਰ ਦੂਰ ਅਜਾਦੀ ਗੈਂਗ ਨੇ ਕਸ਼ਮੀਰ ਨੂੰ ਅਜ਼ਾਦ ਕਰਨ ਨਾਅਰੇ ਲਗਾਏ ਹਨ , ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸਿਆਸਤ ਭਖ ਰਹੀ ਹੈ |


More News

NRI Post
..
NRI Post
..
NRI Post
..