
13 ਅਗਸਤ, ਨਿਊਜ਼ ਡੈਸਕ (ਸਿਮਰਨ) : ਦੋਸਤੀ ਸ਼ਬਦ ਬਹੁਤ ਹੀ ਢੂੰਗਾ ਹੁੰਦਾ ਹੈ, ਤੇ ਜੱਦ ਦੋਸਤੀ ਦੁਸ਼ਮਣੀ 'ਚ ਬਦਲ ਜਾਵੇ ਤਾ ਉਸਦੀ ਕੋਈ ਫਿਰ ਸੀਮਾ ਨਹੀਂ ਹੁੰਦੀ। ਇੱਕ ਮਾਮਲਾ ਲੁਧਿਆਣਾ ਤੋਂ ਸਾਮਣੇ ਆਇਆ ਹੈ ਜਿਥੇ ਕਿ ਜਿਗਰੀ ਦੋਸਤ ਨੇ ਆਪਣੇ ਹੀ ਯਾਰ ਦਾ ਬੁਰੀ ਤਰਾਂ ਕਤਲ ਕਰ ਦਿੱਤਾ।
ਦਰਹਸਲ ਮਾਮਲਾ ਇਹ ਹੈ ਕਿ ਪਿੰਡ ਭਗਵਾਨਪੁਰ 'ਚ ਪੀ.ਜੀ ਵਿਚ ਰਹਿੰਦੇ ਦੋ ਦੋਸਤਾਂ ਦੇ ਵਿਚ ਆਪਸੀ ਝਗੜਾ ਹੋ ਗਿਆ। ਪੈਸਿਆਂ ਕਰਕੇ ਲੜ ਰਹੇ ਇਹ ਦੋਸਤ ਇੰਨੇ ਜਿਆਦਾ ਹੱਥੋਪਾਈ ਹੋ ਗਏ ਕਿ ਇੱਕ ਦੇ ਵੱਲੋਂ ਤਾ ਦੂਜੇ ਦੇ ਸਿਰ 'ਤੇ ਵੇਲ੍ਹਣੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਪਤਾ ਲੱਗਾ ਹੈ ਕਿ ਇਹ ਦੋਵੇ ਦੋਸਤ ਬ੍ਰਿਜ ਬਿਹਾਰੀ ਅਤੇ ਲਾਲ ਮੋਹਨ ਅਕਸਰ ਹੀ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਲੜਦੇ ਰਹਿੰਦੇ ਸਨ, ਤੇ ਬੀਤੇ ਦਿਨ ਇਨ੍ਹਾਂ ਵਿਚਾਲੇ ਇੰਨਾ ਜ਼ਬਰਦਸਤ ਝਗੜਾ ਹੋਇਆ ਕਿ ਇੱਕ ਨੇ ਦੂਜੇ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ। ਗੁੱਸੇ 'ਚ ਲਾਲ ਮੋਹਨ ਨੇ ਬ੍ਰਿਜ ਬਿਹਾਰੀ ਦੇ ਸਿਰ 'ਤੇ ਓਦੋ ਤੱਕ ਵਾਰ ਕੀਤੇ ਜੱਦੋ ਤੱਕ ਉਸਦੀ ਮੌਤ ਨਹੀਂ ਹੋ ਗਈ।
ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਨੂੰ ਗਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।