ਚਿਕਨ ਤੇ ਆਂਡੇ ਤੋਂ ਜ਼ਿਆਦਾ ਹੁੰਦਾ ਹੈ ਫਲ ‘ਚ ਪ੍ਰੋਟੀਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੁਝ ਫਲ ਅਜਿਹੇ ਹਨ, ਜਿਨ੍ਹਾਂ 'ਚ ਚਿਕਨ ਤੇ ਆਂਡੇ ਤੋਂ ਜ਼ਿਆਦਾ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ। ਇਨ੍ਹਾਂ ਵਿੱਚ ਮੇਵੇ, ਬੀਜ, ਪਨੀਰ, ਦੁੱਧ ਆਦਿ ਸ਼ਾਮਲ ਹਨ। ਸਾਡੇ ਵਿੱਚੋਂ ਬਹੁਤ ਸਾਰੇ ਫਲਾਂ ਤੇ ਸਬਜ਼ੀਆਂ ਨੂੰ ਪ੍ਰੋਟੀਨ ਦਾ ਚੰਗਾ ਸਰੋਤ ਨਹੀਂ ਮੰਨਦੇ। ਜੇਕਰ ਤੁਸੀਂ ਰੋਜ਼ਾਨਾ ਦੀ ਖੁਰਾਕ 'ਚ ਇਨ੍ਹਾਂ ਫਲਾਂ ਨੂੰ ਸ਼ਾਮਲ ਕਰੋਗੇ ਤਾਂ ਕਦੇ ਵੀ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ।

ਐਵੋਕਾਡੋ- ਐਵੋਕਾਡੋ ਇਕ ਅਜਿਹਾ ਫਲ ਹੈ, ਜੋ ਪ੍ਰੋਟੀਨ ਤੇ ਚਰਬੀ ਨਾਲ ਭਰਪੂਰ ਹੁੰਦਾ ਹੈ, ਪ੍ਰਤੀ 1 ਕਟੋਰੀ ਵਿੱਚ ਲਗਪਗ 4 ਗ੍ਰਾਮ ਪ੍ਰੋਟੀਨ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕਈ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਿਹਤ ਦੇ ਨਾਲ-ਨਾਲ ਅਮਰੂਦ ਚਮੜੀ ਲਈ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।

ਕੀਵੀ-ਕੀਵੀ ਫਲ ਸੁਆਦ ਅਤੇ ਸਿਹਤ ਨਾਲ ਭਰਪੂਰ ਹੁੰਦਾ ਹੈ, ਜੋ ਵਿਟਾਮਿਨ ਸੀ ਦੇ ਨਾਲ-ਨਾਲ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਕੀਵੀ ਫਲ ਦੇ ਇੱਕ ਕੱਪ ਵਿੱਚ ਲਗਪਗ 2.1 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ।

ਸੰਤਰਾ- ਸੰਤਰਾ ਪ੍ਰੋਟੀਨ ਨਾਲ ਵੀ ਭਰਪੂਰ ਹੁੰਦਾ ਹੈ, ਸੰਤਰੇ ਦੇ 1 ਕੱਪ ਵਿੱਚ ਲਗਭਗ 1.7 ਪ੍ਰੋਟੀਨ ਹੋ ਸਕਦਾ ਹੈ। ਤੁਸੀਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਜਿਵੇਂ - ਫਲਾਂ ਦਾ ਸਲਾਦ ਅਤੇ ਜੂਸ ਆਦਿ ਦੇ ਰੂਪ ਵਿੱਚ।

ਲੈਕਬੇਰੀ- ਬਲੈਕਬੇਰੀ ਨੂੰ ਪ੍ਰੋਟੀਨ ਨਾਲ ਭਰਪੂਰ ਫਲਾਂ 'ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ।