ਮੰਤਰੀ ਦੀ ਧੀ ਨੇ ਪ੍ਰੇਮੀ ਨਾਲ ਘਰੋਂ ਭੱਜ ਕੇ ਕਰਵਾਇਆ ਵਿਆਹ, ਹੁਣ ਪੁਲਿਸ ਤੋਂ ਮੰਗੀ ਸੁਰੱਖਿਆ

by jaskamal

ਨਿਊਜ਼ ਡੈਸਕ : ਤਾਮਿਲਨਾਡੂ ਦੇ ਇਕ ਮੰਤਰੀ ਦੀ ਧੀ ਨੇ ਆਪਣੇ ਪਿਤਾ ਤੋਂ ਸੁਰੱਖਿਆ ਮੰਗਣ ਲਈ ਬੈਂਗਲੁਰੂ ਪੁਲਿਸ ਕੋਲ ਪਹੁੰਚ ਕੀਤੀ। ਅਸਲ 'ਚ ਮੰਤਰੀ ਦੀ ਧੀ ਨੇ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਕਟਰ ਅਤੇ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟ ਮੰਤਰੀ ਪੀਕੇ ਸੇਕਰ ਬਾਬੂ ਦੀ ਧੀ ਜੈਕਲਿਆਣੀ ਨੇ ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਕਮਲ ਪੰਤ ਦੇ ਸਾਹਮਣੇ ਸੁਰੱਖਿਆ ਦੀ ਬੇਨਤੀ ਕੀਤੀ।

ਜਨਕਲਿਆਣੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਵਿਆਹ ਸਤੀਸ਼ ਕੁਮਾਰ ਨਾਲ ਹੋਇਆ ਹੈ ਅਤੇ ਦੋਵਾਂ ਦਾ ਛੇ ਸਾਲਾਂ ਤੋਂ ਪ੍ਰੇਮ ਸਬੰਧ ਸੀ। ਉਸ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਖਤਰਾ ਹੈ, ਇਸ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਜੈਕਲਿਆਣੀ ਦਾ ਕਹਿਣਾ ਹੈ ਕਿ ਦੋਹਾਂ ਨੇ ਆਪਣੀ ਪਸੰਦ ਦਾ ਵਿਆਹ ਕੀਤਾ ਹੈ। ਮੇਰੇ ਮਾਪਿਆਂ ਨੇ ਸਾਡਾ ਰਿਸ਼ਤਾ ਸਵੀਕਾਰ ਨਹੀਂ ਕੀਤਾ। ਉਸ ਨੇ ਇਸ 'ਤੇ ਇਤਰਾਜ਼ ਜਤਾਇਆ। ਜੈਕਲਿਆਣੀ ਨੇ ਕਿਹਾ ਕਿ ਤਾਮਿਲਨਾਡੂ ਪੁਲਿਸ ਨੇ ਸਤੀਸ਼ ਨੂੰ ਕੁਝ ਮਹੀਨੇ ਪਹਿਲਾਂ ਮੇਰੇ ਨਾਲ ਵਿਆਹ ਦੀ ਪੇਸ਼ਕਸ਼ ਕਰਨ ਤੋਂ ਬਾਅਦ ਦੋ ਮਹੀਨਿਆਂ ਲਈ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿਚ ਰੱਖਿਆ ਸੀ। ਮੇਰੇ ਪਿਤਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਅਸੀਂ ਤਾਮਿਲਨਾਡੂ ਵਿੱਚ ਦਾਖਲ ਹੋਏ ਤਾਂ ਸਾਨੂੰ ਮਾਰ ਦੇਣਗੇ, ਇਸ ਲਈ ਮੈਂ ਕਰਨਾਟਕ ਪੁਲਿਸ ਨੂੰ ਸੁਰੱਖਿਆ ਦੀ ਅਪੀਲ ਕੀਤੀ ਹੈ।

https://twitter.com/smitha_tk/status/1501119914287185922?ref_src=twsrc%5Etfw%7Ctwcamp%5Etweetembed%7Ctwterm%5E1501119914287185922%7Ctwgr%5E%7Ctwcon%5Es1_&ref_url=https%3A%2F%2Fpunjab.news18.com%2Fnews%2Fnational%2Ftamil-nadu-minister-daughter-asks-bengaluru-police-to-protect-from-father-324724.html