ਸਤੰਬਰ ਤੋਂ ਓਨਟਾਰੀਓ ‘ਚ ਖੁੱਲਣਗੇ ਫੁੱਲ ਟਾਈਮ ਸਕੂਲ

by vikramsehajpal

ਓਨਟਾਰੀਓ (ਦੇਵ ਇੰਦਰਜੀਤ) : ਓਨਟਾਰੀਓ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਤਹਿਤ ਸਤੰਬਰ ਵਿੱਚ ਸਾਰੇ ਵਿਦਿਆਰਥੀ ਫੁੱਲ ਟਾਈਮ ਲਈ ਆਪਣੇ ਸਕੂਲਾਂ ਵਿੱਚ ਪਰਤਣਗੇ।26 ਪੰਨਿਆਂ ਦੇ ਇਸ ਪਲੈਨ ਨੂੰ ਪ੍ਰੀਮੀਅਰ ਡੱਗ ਫੋਰਡ ਵੱਲੋਂ ਜੁਲਾਈ ਵਿੱਚ ਪੇਸ਼ ਕੀਤਾ ਜਾਣਾ ਸੀ। ਇਸ ਪਲੈਨ ਵਿੱਚ ਆਖਿਆ ਗਿਆ ਹੈ ਕਿ ਕਈ ਮਹੀਨਿਆਂ ਤੋਂ ਬਾਅਦ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਹਫਤੇ ਵਿੱਚ ਪੰਜ ਦਿਨ ਲਈ ਇਨ-ਪਰਸਨ ਸਕੂਲ ਆਉਣਗੇ।

ਜਿਹੜੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਇਨ ਪਰਸਨ ਪੜ੍ਹਾਈ ਕਰਨ ਆਉਣ ਵਿੱਚ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਉਨ੍ਹਾਂ ਲਈ ਰਿਮੋਟ ਲਰਨਿੰਗ ਦਾ ਬਦਲ ਵੀ ਮੌਜੂਦ ਹੋਵੇਗਾ।ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਸਾਰੇ ਵਿਦਿਆਰਥੀਆਂ ਲਈ ਮਾਰਕਸ ਲਿਆਉਣੇ ਲਾਜ਼ਮੀ ਹੋਣਗੇ ਤੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਇਹ ਬਹੁਤੇ ਜ਼ਰੂਰੀ ਨਹੀਂ ਹੋਣਗੇ।

ਪਰ ਫਿਰ ਵੀ ਉਨ੍ਹਾਂ ਲਈ ਵੀ ਮਾਰਕਸ ਲਿਆਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਪਲੈਨ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਸਕੂਲ ਬੋਰਡਜ਼ ਨੂੰ ਕੋਵਿਡ-19 ਦੇ ਹਾਲਾਤ ਵਿਗੜਨ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੋੜ ਪੈਣ ਉੱਤੇ ਸਕੂਲਾਂ ਨੂੰ ਬੰਦ ਵੀ ਕਰਨਾ ਪੈ ਸਕਦਾ ਹੈ ਤੇ ਉਨ੍ਹਾਂ ਨੂੰ ਅਜਿਹੇ ਪਲੈਨ ਵੀ ਤਿਆਰ ਰੱਖਣੇ ਚਾਹੀਦੇ ਹਨ ਤਾਂ ਕਿ ਵਿਦਿਆਰਥੀ ਲੋੜ ਪੈਣ ਉੱਤੇ ਰਿਮੋਟ ਲਰਨਿੰਗ ਵੀ ਕਰ ਸਕਣ।

ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਡਾ· ਕੀਰਨ ਮੂਰ ਨੇ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਕਾਰਨ ਓਨਟਾਰੀਓ ਦੇ ਸਕੂਲ, ਕਾਲਜ ਜਾਂ ਯੂਨੀਵਰਸਿਟੀਜ਼ ਬੰਦ ਹੋਣ।ਪਰ ਸਾਨੂੰ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਸਮੇਂ ਪੂਰੀ ਅਹਿਤਿਆਤ ਤੇ ਸਾਵਧਾਨੀ ਤੋਂ ਕੰਮ ਲੈਣ ਦੀ ਲੋੜ ਹੈ।ਇਸ ਬੈਕ ਟੂ ਪਲੈਨ ਬਾਰੇ ਨਾ ਤਾਂ ਫੋਰਡ ਤੇ ਨਾ ਹੀ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਜਨਤਕ ਤੌਰ ਉੱਤੇ ਗੱਲ ਕੀਤੇ ਜਾਣ ਦੀ ਸੰਭਾਵਨਾ ਹੈ।