ਸੈਨਿਕ ਪ੍ਰਭ ਦਿਆਲ ਸਿੰਘ ਦਾ ਕੀਤਾ ਅੰਤਿਮ ਸਸਕਾਰ, ਪਰਿਵਾਰ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਦੀ ਮੰਗ

by vikramsehajpal

ਜੋਗਾ (ਅਕਲੀਆ) -ਭਾਰਤੀ ਫ਼ੌਜ ਦੇ ਵਿਚ ਤੈਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ 23 ਸਾਲਾਂ ਨੌਜਵਾਨ ਸੈਨਿਕ ਪ੍ਰਭਦਿਆਲ ਸਿੰਘ ਵੱਲੋਂ ਪਿਛਲੇ ਦਿਨੀਂ ਡਿਊਟੀ ਦੌਰਾਨ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਖੁਦਕੁਸ਼ੀ ਕਰ ਲਈ ਗਈ ਹੈ, ਜਿਸ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਮ੍ਰਿਤਕ ਸੈਨਿਕ ਪ੍ਰਭਦਿਆਲ ਸਿੰਘ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਇਲਾਕੇ ਅਤੇ ਪਿੰਡ ਵਾਸੀਆਂ ਨੇ ਪ੍ਰਭ ਦਿਆਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਦੱਸਣਾ ਬਣਦਾ ਹੈ ਕਿ ਪ੍ਰਭਦਿਆਲ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਭੈਣ ਵਿਦੇਸ਼ ਵਿਖੇ ਰਹਿੰਦੀ ਹੈ, ਜਿਸ ਨੇ ਆਪਣੇ ਭਰਾ ਦੇ ਅੰਤਿਮ ਦਰਸ਼ਨ ਵੀਡੀਓ ਕਾਲ ਰਾਹੀਂ ਕੀਤੇ ਅਤੇ ਉਸ ਦਾ ਵੀ ਵੀਡੀਓ ਕਾਲ ਤੇ ਰੋ ਰੋ ਬੁਰਾ ਹਾਲ ਸੀ। ਪਰਿਵਾਰ ਨੇ ਪ੍ਰਭ ਦਿਆਲ ਸਿੰਘ ਦੀ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ।

ਮ੍ਰਿਤਕ ਸੈਨਿਕ ਪ੍ਰਭਦਿਆਲ ਸਿੰਘ ਦੇ ਦਾਦਾ ਮਹਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਉਸ ਦਾ ਪੋਤਾ ਚਾਰ ਸਾਲ ਪਹਿਲਾਂ ਭਾਰਤੀ ਫ਼ੌਜ ਦੇ ਬੰਗਾਲ ਇੰਜਨੀਅਰਿੰਗ ਚੋਂ ਭਰਤੀ ਹੋਇਆ ਸੀ ਜੋ ਕਿ ਆਸਾਮ ਵਿਖੇ ਵੀ ਡਿਊਟੀ ਨਿਭਾਉਣ ਤੋਂ ਬਾਅਦ ਹੁਣ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਤੈਨਾਤ ਸੀ ਪਰ ਪਿਛਲੇ ਦਿਨੀਂ ਸਾਡੇ ਪਰਿਵਾਰ ਤੇ ਅਜਿਹੀ ਅਣਹੋਣੀ ਹੋਈ ਹੈ ਜਿਸ ਨਾਲ ਸੈਨਿਕ ਪ੍ਰਭਦਿਆਲ ਸਿੰਘ ਸਾਡੇ ਵਿਚ ਨਹੀਂ ਰਿਹਾ ਅਤੇ ਸਾਡੇ ਪਰਿਵਾਰ ਨੂੰ ਡੂੰਘੀ ਸੱਟ ਵੱਜੀ ਹੈ ਉਨ੍ਹਾਂ ਦੱਸਿਆ ਕਿ ਪ੍ਰਭਦਿਆਲ ਸਿੰਘ ਬਹੁਤ ਹੀ ਸੀ ਸੂਝਵਾਨ ਲੜਕਾ ਸੀ ਅਤੇ ਹੁਣ ਪਰਿਵਾਰ ਦੇ ਵਿੱਚ ਸਹਾਰਾ ਕੋਈ ਵੀ ਨਹੀਂ ਰਿਹਾ ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪ੍ਰਭ ਦਿਆਲ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

ਸੈਨਿਕ ਭਲਾਈ ਟਰੱਸਟ ਦੇ ਵਾਈਸ ਪ੍ਰਧਾਨ ਦਰਸ਼ਨ ਸਿੰਘ ਨੇ ਵੀ ਕਿਹਾ ਕਿ ਪ੍ਰਭਦਿਆਲ ਸਿੰਘ ਭਾਰਤੀ ਫੌਜ ਦੇ ਵਿੱਚ ਤਾਇਨਾਤ ਸੀ ਫੌਜ ਦੇ ਵਿਚ ਅਧਿਕਾਰੀ ਵੀ ਸੈਨਿਕਾਂ ਨੂੰ ਆਪਣੇ ਬੱਚਿਆਂ ਵਾਂਗ ਰੱਖਦੇ ਹਨ ਪਰ ਅਜਿਹੀ ਕੀ ਅਣਹੋਣੀ ਹੋਈ ਕਿ ਪ੍ਰਭਦਿਆਲ ਸਿੰਘ ਸਾਡੇ ਵਿੱਚ ਨਹੀਂ ਰਿਹਾ ਅਤੇ ਉਸ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਉਨ੍ਹਾਂ ਇਸ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਪ੍ਰਭ ਦਿਆਲ ਸਿੰਘ ਦੀ ਮੌਤ ਦੇ ਅਸਲ ਕਾਰਨ ਸਾਹਮਣੇ ਆ ਸਕਣ।

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਕਿਹਾ ਕਿ ਪ੍ਰਭ ਦਿਆਲ ਸਿੰਘ ਦੀ ਮੌਤ ਦੇ ਨਾਲ ਜਿਥੇ ਇਲਾਕੇ ਅਤੇ ਦੇਸ਼ ਨੂੰ ਵੱਡਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਪ੍ਰਭਦਿਆਲ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਜਿਸ ਦੇ ਨਾਲ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਪ੍ਰਭਦਿਆਲ ਸਿੰਘ ਦਾ ਛੋਟੀ ਉਮਰੇ ਚਲੇ ਜਾਣਾ ਪਰਿਵਾਰ ਅਤੇ ਦੇਸ਼ ਨੂੰ ਵੱਡਾ ਘਾਟਾ ਦੱਸਿਆ ਹੈ ਉਨ੍ਹਾਂ ਕਿਹਾ ਕਿ ਪ੍ਰਭਦਿਆਲ ਸਿੰਘ ਨੂੰ ਆਪਣੇ ਅਤੇ ਪਾਰਟੀ ਵਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।
ਤਸਵੀਰ-ਸੰਸਕਾਰ ਮੌਕੇ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਪ੍ਰਭਦਿਆਲ ਸਿੰਘ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਚੂਸਪਿੰਦਰਵੀਰ ਭੁਪਾਲ।