ਅਮਰੀਕਾ ‘ਚ ਤੂਫ਼ਾਨ ਦਾ ਕਹਿਰ , 30 ਤੋਂ ਵੱਧ ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਤੂਫ਼ਾਨ ਕਾਰਨ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ,ਜਦਕਿ ਕਈ ਲੋਕ ਜਖ਼ਮੀ ਹੋ ਗਏ ।ਦੱਸਿਆ ਜਾ ਰਿਹਾ ਤੂਫ਼ਾਨ ਨੇ 8 ਰਾਜਾਂ 'ਚ ਘਰ ਤੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਤੇ ਲੱਖਾਂ ਘਰਾਂ ਦੀ ਬਿਜਲੀ ਠੱਪ ਹੋ ਗਈ ।

ਅਧਿਕਾਰੀਆਂ ਅਨੁਸਾਰ ਤੂਫ਼ਾਨ ਕਾਰਨ ਵਾਪਰੇ ਹਾਦਸਿਆਂ 'ਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ।ਸਭ ਤੋਂ ਵੱਧ ਨੁਕਸਾਨ ਰਿਹਾਇਸ਼ੀ ਇਲਾਕਿਆਂ ਵਿੱਚ ਹੋਇਆ ਹੈ । ਅਧਿਕਾਰੀਆਂ ਨੇ ਕਿਹਾ ਤੂਫ਼ਾਨ ਪ੍ਰਣਾਲੀ ਦੇ ਪ੍ਰਭਾਵ ਕਾਰਨ ਜੰਗਲਾਂ 'ਚ ਅੱਗ ਲੱਗ ਗਈ ।ਪੁਲਿਸ ਵਿਭਾਗ ਨੇ ਦੱਸਿਆ ਕਿ ਥੀਏਟਰ ਦੀ ਛੱਤ ਹੈਵੀ ਮੈਟਲ ਦੀ ਬਣੀ ਵੀ ਡਿੱਗ ਗਈ ਤੇ ਇਸ ਘਟਨਾ ਦੇ ਸਮੇ 260 ਤੋਂ ਵੱਧ ਲੋਕ ਮੌਜੂਦ ਸਨ । ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।