ਜੁਆਰੀ ਪਤੀ ਦਾ ਕਾਰਾ , ਜੂਏ ‘ਚ ਹਾਰ ਗਿਆ ਪਤਨੀ ਘਰ ਜਾ ਕਹਿੰਦਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਜੁਆਰੀ ਪਤੀ 'ਤੇ ਆਪਣੀ ਪਤਨੀ ਨੂੰ ਜੂਏ ਵਿੱਚ ਹਾਰਨ ਦੇ ਦੋਸ਼ ਲਗਾਏ ਗਏ ਹਨ। ਪੀੜਤ ਮਹਿਲਾ ਨੇ ਦੋਸ਼ ਲਗਾਏ ਕਿ ਜੂਏ 'ਚ ਹਾਰਨ ਤੋਂ ਬਾਅਦ ਉਸ ਦੇ ਪਤੀ ਨੇ ਘਰ ਆ ਕੇ ਕਿਹਾ ਉਹ ਉਸ ਦੇ ਦੋਸਤ ਨਾਲ ਚੱਲੀ ਜਾਵੇ । ਮਹਿਲਾ ਨੇ ਕਿਹਾ ਉਸ ਦਾ ਪਤੀ ਉਸ ਨੂੰ ਦੋਸਤ ਨਾਲ ਸਬੰਧ ਬਣਾਉਣ ਲਈ ਵੀ ਦਬਾਅ ਪਾਉਣ ਲੱਗਾ। ਪਤਨੀ ਦੇ ਵਿਰੋਧ ਕਰਨ ਤੇ ਉਸ ਨਾਲ ਕੁੱਟਮਾਰ ਕੀਤੀ ਗਈ ।

ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜ਼ਿਕਰਯੋਗ ਹੈ ਕਿ ਇਹ ਮਾਮਲਾ ਜ਼ਿਲ੍ਹਾ ਲਿਸਾੜੀ ਦਾ ਦੱਸਿਆ ਜਾ ਰਿਹਾ ਹੈ । ਮਹਿਲਾ ਦਾ ਦੋਸ਼ ਹੈ ਕਿ ਉਸ ਦਾ ਵਿਆਹ 12 ਸ਼ਾਲ ਪਹਿਲਾਂ ਅਹਿਮਦਨਗਰ ਦੇ ਇੱਕ ਨੌਜਵਾਨ ਨਾਲ ਹੋਇਆ ਸੀ। ਪੀੜਤ ਮਹਿਲਾ ਨੇ ਕਿਹਾ ਉਸ ਦਾ ਪਤੀ ਸ਼ਰਾਬ ਤੇ ਜੁਆਰੀ ਦਾ ਆਦੀ ਹੈ ਤੇ ਉਹ ਰੋਜ਼ਾਨਾ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਹੈ।

ਬੀਤੀ ਰਾਤ ਪੀੜਤਾ ਦਾ ਪਤੀ ਸ਼ਰਾਬ ਦੇ ਨਸ਼ੇ 'ਚ ਘਰ ਪਹੁੰਚਿਆ ਤੇ ਉਸ ਨੂੰ ਕਹਿਣ ਲੱਗਾ ਕਿ ਪੈਸੇ ਨਾ ਹੋਣ ਕਾਰਨ ਉਹ ਜੂਏ ਵਿੱਚ ਉਸ ਨੂੰ ਹਾਰ ਗਿਆ । ਇਸ ਤੋਂ ਬਾਅਦ ਦੋਸ਼ੀ ਪਤਨੀ ਨੇ ਕਿਹਾ ਕਿ ਹੁਣ ਤੈਨੂੰ ਲੈਣ ਲਈ ਮੇਰਾ ਦੋਸਤ ਆ ਰਿਹਾ …. ਤੂੰ ਉਸ ਨਾਲ ਚੱਲੀ ਜਾ । ਪਤਨੀ ਨੇ ਪਤੀ ਦੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਤਰਾਂ ਆਪਣੀ ਜਾਣ ਬਚਾ ਕੇ ਉਹ ਘਰੋਂ ਨਿਕਲੀ ਤੇ ਉਸ ਨੇ ਇਸ ਬਾਰੇ ਆਪਣੀ ਸਹੇਲੀ ਨੂੰ ਦੱਸਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।