ਤਖ਼ਤਾ ਪਲਟ ਤੋਂ ਬਾਦ ਮਿਆਂਮਾਰ ਵਿਚ ਗਾਂਧੀਵਾਦੀ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ

by vikramsehajpal

ਯੰਗੂਨ (ਦੇਵ ਇੰਦਰਜੀਤ)- ਫ਼ੌਜੀ ਤਖ਼ਤਾ ਪਲਟ ਦੇ ਸ਼ਿਕਾਰ ਹੋਏ ਮਿਆਂਮਾਰ ਵਿਚ ਗਾਂਧੀਵਾਦੀ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਹੋ ਗਿਆ ਹੈ।

ਸ਼ੁੱਕਰਵਾਰ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਰੈਲੀ ਕਰ ਕੇ ਸੱਤਾ ਤੋਂ ਲਾਂਭੇ ਕੀਤੀ ਨੇਤਾ ਆਂਗ ਸਾਨ ਸੂ ਕੀ ਪ੍ਰਤੀ ਸਮਰਥਨ ਦਾ ਇਜ਼ਹਾਰ ਕੀਤਾ। ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਨੌਬਤ ਨਾਲ ਫ਼ੌਜੀ ਸ਼ਾਸਨ ਨੇ ਸੂ ਕੀ ਦੇ ਇਕ ਪੁਰਾਣੇ ਸਹਿਯੋਗੀ ਅਤੇ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਿਆਂਮਾਰ ਵਿਚ ਫ਼ੌਜ ਨੂੰ ਸੱਤਾ ਛੱਡਣ ਲਈ ਕਿਹਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਨੇ ਵੀ ਫ਼ੌਜੀ ਸ਼ਾਸਨ ਤੋਂ ਗਿ੍ਫ਼ਤਾਰ ਕੀਤੇ ਨੇਤਾਵਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ। ਮਿਆਂਮਾਰ 'ਚ ਸੋਮਵਾਰ ਨੂੰ ਹੋਏ ਫ਼ੌਜੀ ਤਖ਼ਤਾ ਪਲਟ ਦੀ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ।