ਇਜ਼ਰਾਇਲੀ ‘ਚ ਸ਼ਰਾਬ ਦੀ ਬੋਤਲ ‘ਤੇ ਲੱਗੀ ਗਾਂਧੀ ਦੀ ਫੋਟੋ

by

ਤਿਰੁਵਨੰਤਪੁਰਮ (ਵਿਕਰਮ ਸਹਿਜਪਾਲ) : ਇਜ਼ਰਾਇਲ ਦੀ ਕੰਪਨੀ ਮਾਕਾ ਬ੍ਰੇਵਰੀ ਨੇ ਸ਼ਰਾਬ ਦੀਆਂ ਬੋਤਲਾਂ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਛਾਪ ਦਿੱਤੀ। ਇਸ ਦੇ ਵਿਰੁੱਧ ਕੇਰਲਾ ਦਾ ਮਹਾਤਮਾ ਗਾਂਧੀ ਨੈਸ਼ਨਲ ਫ਼ਾਊਂਡੇਸ਼ਨ ਦੇ ਪ੍ਰਧਾਨ ਏ.ਬੀ. ਜੋਸ ਨੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਸ਼ਰਾਬ ਦੀਆਂ ਬੋਤਲਾਂ ਅਤੇ ਕੇਨਾਂ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ ਹੈ। 

ਜੋਸ ਨੇ ਇਸ ਸਬੰਧ 'ਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ। ਜੋਸ ਨੇ ਕਿਹਾ ਕਿ ਸ਼ਰਾਬ ਦੀਆਂ ਬੋਤਲਾਂ 'ਤੇ ਛਾਪੀ ਗਈ ਤਸਵੀਰ ਨੂੰ ਅਮਿਤ ਸ਼ਿਮੋਨੀ ਨਾਂ ਦੇ ਵਿਅਕਤੀ ਨੇ ਡਿਜ਼ਾਈਨ ਕੀਤਾ ਹੈ। ਜੋਸ ਨੇ ਕਿਹਾ, "ਗਾਂਧੀ ਦਾ ਮਜ਼ਾਕ ਉਡਾਇਆ ਗਿਆ ਹੈ। 

ਅਮਿਤ ਦੀ ਵੈਬਸਾਈਟ 'ਹਿਪਸਟ੍ਰਾਰੀ ਡਾਟ ਕਾਮ' ਉਤੇ ਗਾਂਧੀ ਦੀ ਤਸਵੀਰ ਕੂਲਿੰਗ ਗਲਾਤ, ਟੀ ਸ਼ਰਟ ਅਤੇ ਓਵਰਕੋਟ 'ਤੇ ਵਿਖਾਈ ਗਈ ਹੈ।" ਜੋਸ ਨੇ ਕਿਹਾ ਕਿ ਗਾਂਧੀ ਜੀ ਦੀਆਂ ਤਸਵੀਰਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਵੈਬਸਾਈਟਾਂ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਵਜੋਂ ਜਾਣਿਆ ਜਾਂਦਾ ਹੈ।  

ਦੁਨੀਆ ਉਨ੍ਹਾਂ ਨੂੰ ਅਹਿੰਸਾ ਦਾ ਪ੍ਰੇਰਣਾ ਸਰੋਤ ਮੰਨਦੀ ਹੈ। ਜੋਸ ਨੇ ਕਿਹਾ ਗਾਂਧੀ ਜੀ ਨੇ ਸ਼ਰਾਬ ਦੀ ਵਰਤੋਂ ਵਿਰੁੱਧ ਸਖ਼ਤ ਕਦਮ ਚੁੱਕੇ ਸਨ। ਉਹ ਹਮੇਸ਼ਾ ਸ਼ਰਾਬ ਦੇ ਵਿਰੋਧੀ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਚਾਰ ਰੱਖਣ ਵਾਲੇ ਵਿਅਕਤੀ ਦੀ ਤਸਵੀਰ ਨੂੰ ਕੰਪਨੀ ਸ਼ਰਾਬ ਦੀਆਂ ਬੋਤਲਾਂ 'ਤੇ ਵਰਤ ਰਹੀ ਹੈ, ਜੋ ਕਿ ਸ਼ਰਮਨਾਕ ਹੈ।

More News

NRI Post
..
NRI Post
..
NRI Post
..