ਗੈਂਗਸਟਰ ਹੁਣ ਭਾਰਤ ਛੱਡ ਕਰ ਵਿਦੇਸ਼ ਫਰਾਰ ਹੋ ਸਕਦਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਦੀਪਕ ਟੀਨੂੰ ਮਾਮਲੇ ਵਿੱਚ ਪੁਲਿਸ ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਹੁਣ ਭਾਰਤ ਛੱਡ ਕਰ ਵਿਦੇਸ਼ ਵਿੱਚ ਫਰਾਰ ਹੋ ਸਕਦਾ ਹੈ। ਦੱਸਿਆ ਜਾ ਰੋਹ ਹੈ ਕਿ ਇਹ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਹੈ ਤੇ ਜਲਦ ਹੀ ਵਿਦੇਸ਼ ਫਰਾਰ ਹੋ ਸਕਦਾ ਹੈ। ਫਿਲਹਾਲ ਪੁਲਿਸ ਵਲੋਂ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ । ਪੁਲਿਸ ਵਲੋਂ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਦੋਸ਼ੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੀਪਕ ਨੇ ਕਿਸੇ ਬੈਂਕ 'ਚੋ ਪੈਸੇ ਕਢਵਾਏ ਹਨ। ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਪ੍ਰਿਤਪਾਲ ਕੋਲੋਂ 2 ਮੋਬਾਈਲ ਬਰਾਮਦ ਹੋਏ ਹਨ।ਜਿਨ੍ਹਾਂ 'ਚੋ ਇਕ ਮੋਬਾਈਲ 'ਚੋ ਉਸ ਦੀ ਗਰਲ ਫਰੈਂਡ ਦਾ ਨੰਬਰ ਮਿਲਿਆ ਹੈ । ਆਖ਼ਿਰ ਉਸ ਦੇ ਮੋਬਾਈਲ ਵਿੱਚੋ ਉਸ ਦੀ ਪ੍ਰੇਮਿਕਾ ਦਾ ਨੰਬਰ ਕਿਊ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ।