ਗੈਂਗਸਟਰ ਗੋਲਡੀ ਬਰਾੜ ਨੇ ਦੱਸਿਆ ਸਿੱਧੂ ਦੇ ਕਤਲ ਦਾ ਕਾਰਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਕ ਵੀਡੀਓ ਜ਼ਾਰੀ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਦੱਸਿਆ ਹੈ: ਉਸ ਨੇ ਕਿਹਾ ਕਿ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਇੰਡ ਹੈ। ਦੱਸ ਦਈਏ ਕਿ ਵੀਡੀਓ 'ਚ ਉਸ ਦਾ ਮੂੰਹ ਨਹੀਂ ਦਿਖਾਈ ਦੇ ਰਿਹਾ ਹੈ ਪਰ ਪੁਲਿਸ ਨੇ ਉਸ ਦੀ ਆਵਾਜ਼ ਦੀ ਪੁਸ਼ਟੀ ਕੀਤੀ ਹੈ। ਵੀਡੀਓ 'ਚ ਉਹ ਬੋਲ ਰਿਹਾ ਹੈ ਕਿ ਮੈ ਗੋਲਡੀ ਬਰਾੜ ਹੈ, ਮੈ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਤੁਸੀ ਸਭ ਮੈਨੂੰ ਜਾਂਦੇ ਹੀ ਹੀ ਹੋ, ਪਿਛਲੇ ਕਾਫੀ ਦਿਨਾਂ ਨੂੰ ਮੇਰਾ ਨਾਮ ਤੁਸੀ ਖਬਰਾਂ 'ਚ ਸੁਣਦੇ ਹੀ ਹੋਵੋਗੇ, ਮੂਸੇਵਾਲਾ ਕੇਸ ਵਿੱਚ ਮੇਰਾ ਨਾਮ ਆ ਰਿਹਾ ਹੈ,ਜਿਸ ਦਾ ਮੈਨੂੰ ਕੋਈ ਪਸ਼ਤਾਵਾਂ ਨਹੀਂ ਹੈ, ਮੈ ਪਹਿਲਾਂ ਵੀ ਕਿਹਾ ਸੀ ਕਿ ਆ ਕੰਮ ਮੇਰਾ ਹੀ ਹੈ।

ਉਸ ਨੇ ਕਿਹਾ ਕਿ ਸਮੇ ਨਾਲ ਸਭ ਹੁੰਦਾ ਹੈ, ਸਿੱਧੂ ਦੋਸ਼ੀ ਸੀ, ਸਾਡੇ ਦੋ ਭਰਾਵਾਂ ਦੇ ਕਤਲ 'ਚ ਉਸ ਦਾ ਹੱਥ ਸੀ, ਮੂਸੇਵਾਲਾ ਨੇ ਆਪਣੇ ਗਾਣੇ ਦੀ ਇਮੇਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਨੇ ਇਦਾਂ ਦੀ ਗ਼ਲਤੀ ਕੀਤੀ ਸੀ। ਜੋ ਭੁੱਲ ਨਹੀਂ ਸਕਦੇ ਸੀ, ਕਾਨੂੰਨ ਇਨ੍ਹਾਂ ਲੋਕਾਂ ਲਈ ਨਹੀਂ ਹੈ, ਇਸ ਲਈ ਸਾਨੂੰ ਜੋ ਸਹੀ ਲੱਗਾ ਅਸੀਂ ਕੀਤਾ ਹੈ। ਪਰ ਸਾਡਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

More News

NRI Post
..
NRI Post
..
NRI Post
..