ਬੰਬੀਹਾ ਗੈਂਗ ਦੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੀਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਗੈਂਗਸਟਰ ਮਨਦੀਪ ਮਨੀਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮਨਦੀਪ ਬੰਬੀਹਾ ਗੈਂਗ ਦਾ ਮੈਬਰ ਦੱਸਿਆ ਜਾ ਰਿਹਾ ਹੈ। ਮਨਦੀਪ ਗੈਂਗਸਟਰ ਗੋਲ੍ਡ ਬਰਾੜ ਦੇ ਦੁਸ਼ਮਣ ਗੈਂਗ ਦਾ ਮਬਰ ਸੀ ਤੇ ਉਹ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਈ ਸਾਲਾ ਤੋਂ ਹੀ ਫਿਲੀਪੀਨਜ਼ ਦੇ ਮਨੀਲਾ ਵਿੱਚ ਰਹਿ ਰਿਹਾ ਸੀ। ਇਹ ਗੈਂਗ ਸਾਰੀ ਵਾਰਦਾਤਾਂ ਨੂੰ ਫਿਲੀਪੀਨਜ਼ ਤੋਂ ਹੀ ਅੰਜਾਮ ਦਿੰਦਾ ਸੀ।

ਪੁਲਿਸ ਵਲੋਂ ਇਸ ਕਤਲ ਨੂੰ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੋੜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਨਦੀਪ ਦੇ ਕਤਲ ਬਾਰੇ ਜਦੋ ਬੰਬੀਹਾ ਗੈਂਗ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬਦਲਾ ਲੈਣ ਦੀ ਗੱਲ ਕਹੀ ਹੈ। ਬੰਬੀਹਾ ਗੈਂਗ ਨੇ ਪੋਸਟ ਪਾ ਕੇ ਲਿਖਿਆ ਕਿ ਸਾਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਵੀ ਇਹ ਕਤਲ ਕੀਤਾ ਹੈ,ਉਸ ਨੂੰ ਇਸ ਦਾ ਅੰਜਾਮ ਭੁਗਤਨਾ ਪਵੇਗਾ। ਕੇਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ DGP ਨੂੰ ਲੈ ਕੇ ਗੈਂਗਸਟਰ ਵਲੋਂ ਗੈਂਗਵਾਰ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਸੀ।

More News

NRI Post
..
NRI Post
..
NRI Post
..