ਕੈਦੀ ਦੀ ਪਿੱਠ ‘ਤੇ ਲੋਹੇ ਦੀ ਰਾਡ ਨਾਲ ਲਿਖਿਆ ‘Gangster’

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਕਿ ਪੰਜ ਸਾਲਾਂ ਤੋਂ ਜੇਲ ਵਿੱਚ ਬੰਦ ਗੈਂਗਸਟਰ ਦੀ ਪਿੱਠ ਤੇ ਲੋਹੇ ਦੀ ਰਾਡ ਨਾਲ ਗੈਂਗਸਟਰ ਲਿਖਿਆ ਹੋਇਆ ਹੈ। ਜਦੋ ਉਸ ਨੂੰ ਅਦਾਲਤ ਵਿੱਚ ਲੈ ਕੇ ਅਤੇ ਸੀ ਤਾਂ ਉਸ ਨੇ ਇਸ ਗੱਲ ਦਾ ਖੁਲਾਸਾ ਕੀਤਾ। ਕੈਦੀ ਤਰਸੇਮ ਸਿੰਘ ਪਿਛਲੇ 5 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ ਜਦੋ ਉਸ ਦੀ ਅਦਾਲਤ ਵਿੱਚ ਪੇਸ਼ੀ ਹੋਈ ਤਾਂ ਉਸ ਨੇ ਜੱਜ ਨੂੰ ਆਪਣੀ ਕਮੀਜ਼ ਖੋਲ ਕੇ ਦਿਖਾਈ ਤਾਂ ਉਸ ਦੀ ਪਿੱਠ ਤੇ ਗੈਂਗਸਟਰ ਲਿਖਿਆ ਹੋਇਆ ਸੀ।

ਕੈਦੀ ਨੇ ਕਿਹਾ ਕਿ ਇਹ ਗਰਮ ਰਾਡ ਨਾਲ ਮੇਰੀ ਪਿੱਠ 'ਤੇ ਜੇਲ੍ਹ ਦੇ ਅੰਦਰ ਹੀ ਲਿਖਿਆ ਗਿਆ ਸੀ ਜਦੋ ਤਰਸੇਮ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਹੋਈ ਤਾਂ ਉਸ ਨੇ ਅਦਾਲਤ ਨੂੰ ਮੈਡੀਕਮ ਕਰਵਾਉਣ ਲਈ ਕਿਹਾ ਜਿਸ ਤੋਂ ਬਾਅਦ ਮੈਡੀਕਲ ਕਰਵਾਉਣ ਤੋਂ ਬਾਅਦ ਮੈਡੀਕਲ ਰਿਪੋਟ ਅਦਾਲਤ ਵਿੱਚ ਪੇਸ਼ ਕੀਤੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤਰਸੇਮ ਸਿੰਘ ਦੀ ਪਿੱਠ ਤੇ ਲੋਹੇ ਦੀ ਰਾਡ ਨਾਲ ਗੈਂਗਸਟਰ ਲਿਖਿਆ ਹੋਇਆ ਸੀ। ਦੋਸ਼ੀ ਤੇ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹਨ। ਇਸ ਦੇ ਤਹਿਤ ਹੀ ਉਹ 5 ਸਾਲ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ।