ਜੇਲ੍ਹ ‘ਚ ਤੂਫ਼ਾਨ ਤੇ ਮੋਹਣੇ ਦੀਆਂ ਲਾਸ਼ਾਂ ਕੋਲ ਗੈਂਗਸਟਰਾਂ ਨੇ ਮਨਾਇਆ ਜਸ਼ਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੋਇੰਦਵਾਲ ਜੇਲ੍ਹ ਵਿੱਚ ਬੀਤੀ ਦਿਨੀਂ ਹੋਈ ਗੈਂਗਵਾਰ ਦੀ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਮਨਦੀਪ ਸਿੰਘ ਤੂਫ਼ਾਨ ਤੇ ਮਨਮੋਹਣ ਸਿੰਘ ਮੋਹਨ ਦੀ ਲਾਸ਼ਾਂ ਕੋਲ ਖੜ੍ਹੇ ਗੈਂਗਸਟਰ ਜਸ਼ਨ ਮਨ ਰਹੇ ਹਨ ਤੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੂੰ ਲਲਕਾਰ ਰਹੇ ਹਨ। ਗੈਂਗਸਟਰ ਬੋਲ ਰਹੇ ਹਨ ਕਿ ਤੂਫ਼ਾਨ ਤੇ ਮੋਹਣਾ ਨੂੰ ਠੋਕ ਦਿੱਤਾ ਹੈ…. ਆਹ ਪਏ ਨੇ ਦੋਵੇ। ਇਨ੍ਹਾਂ ਨੂੰ ਅਸੀਂ ਮਾਰਿਆ ਹੈ….ਉਹ ਜੱਗੂ ਨੂੰ ਰੱਬ ਮੰਨਦੇ ਸਨ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸ਼ਾਮਲ ਦੋਸ਼ੀ ਆਪਸ ਵਿੱਚ ਭੀੜ ਗਏ ਸਨ। ਇਸ ਗੈਂਗਵਾਰ ਦੌਰਾਨ ਤੂਫ਼ਾਨ ਤੇ ਮੋਹਣੇ ਦੀ ਮੌਤ ਹੋ ਗਈ, ਜਦਕਿ ਕਈ ਗੈਂਗਸਟਰ ਜਖ਼ਮੀ ਹੋ ਗਏ । ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ । ਫਿਲਹਾਲ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।