ਕੈਨੇਡਾ ‘ਚ ਫਿਰ ਹੋਈ Gangwar, ਭਾਰਤੀ ਮੂਲ ਦੇ 2 ਨੌਜਵਾਨਾਂ ਦੀ ਮੌਤ !

by jaskamal

8 ਅਗਸਤ, ਨਿਊਜ਼ ਡੈਸਕ (ਸਿਮਰਨ) : ਕੈਨੇਡਾ 'ਚ ਇੱਕ ਵਾਰ ਫਿਰ ਅੱਜ ਗੈਂਗਵਾਰ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਸਰੀ 'ਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ 2 ਨੌਜਵਾਨ ਭਾਰਤੀ ਮੂਲ ਦੇ ਦੱਸੇ ਜਾ ਰਹੇ ਹਨ। ਸਰੀ ਦੇ ਐਥਲੈਂਟਿਕ ਪਾਰਕ ਦੇ ਵਿਚ ਬੀਤੀ ਸ਼ਾਮ ਦੀ ਇਹ ਘਟਨਾ ਹੈ ਜਿਥੇ ਕਿ ਤਿੰਨਾਂ ਨੌਜਵਾਨਾਂ 'ਤੇ ਗੋਲੀਆਂ ਦਾਗੀਆਂ ਗਈਆਂ।

ਹਾਲਾਂਕਿ ਇਹ ਗੋਲੀਆਂ ਕਿਉਂ ਚਲਾਈਆਂ ਗਈਆਂ ਇਸ ਦਾ ਕੁਝ ਪਤਾ ਨਹੀਂ ਚਲ ਸਕਿਆ ਪਰ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਗੈਂਗਵਾਰ ਦਾ ਨਾਂਅ ਦਿੱਤਾ ਜਾ ਰਿਹਾ ਹੈ। ਮ੍ਰਿਤਕ ਨੌਵਜਾਨ ਦੀ ਪਛਾਣ ਹਰਬੀਰ ਖੋਸਾ ਅਤੇ ਜੋਰਡਨ ਕ੍ਰਿਸ਼ਨਾ ਵਜੋਂ ਹੋਈ ਹੈ ਤੇ ਤੀਜਾ ਬੰਦਾ ਰੋਬਿਨ ਸੋਰੋਨੀ ਅਫ਼੍ਰੀਕੀ ਮੂਲ ਦਾ ਦੱਸਿਆ ਜਾ ਰਿਹਾ ਹੈ।

ਫਿਲਹਾਲ ਸਰੀ ਪੁਲਿਸ ਦੇ ਵੱਲੋਂ ਘਟਨਾ ਵਾਲੀ ਥਾ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੇ ਵਿਚ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਖੋਸਾ ਅਤੇ ਕ੍ਰਿਸ਼ਨਾ ਪਹਿਲਾਂ ਤੋਂ ਹੀ ਉਨ੍ਹਾਂ ਦੀ ਭਾਲ ਲਿਸਟ ਦੇ ਵਿਚ ਸਨ ਅਤੇ ਇਹ ਗੈਂਗਸਟਰ ਦੇ ਕਰੀਬੀ ਵੀ ਸਨ। ਇਸ ਲਈ ਹੀ ਇਨ੍ਹਾਂ ਦੀ ਮੌਤ ਨੂੰ ਗੈਂਗਵਾਰ ਦਾ ਨਾਂਅ ਹੀ ਦਿੱਤਾ ਜਾ ਰਿਹਾ ਹੈ।