ਵੈੱਬ ਡੈਸਕ (Vikram Sehajpal) : ਦੱਖਣੀ ਪੋਲੈਂਡ 'ਚ ਹੋਏ ਗੈਸ ਧਮਾਕੇ ਵਿਚ ਇਕ ਮਕਾਨ ਢਹਿ-ਢੇਰੀ ਹੋ ਗਿਆ ਜਿਸ ਵਿਚ ਅੱਠ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਫਾਇਰ ਬਿ੍ਗੇਡ ਦੇ ਵੱਡੀ ਗਿਣਤੀ ਵਿਚ ਕਰਮਚਾਰੀ ਮਲਬੇ ਹੇਠੋਂ ਇਨ੍ਹਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਸਥਾਨਕ ਫਾਇਰ ਬਿ੍ਗੇਡ ਦੇ ਇੰਚਾਰਜ ਨੇ ਦੱਸਿਆ ਕਿ ਉੱਘੇ ਮਾਊਂਟੇਨ ਰਿਜ਼ਾਰਟ ਦੀ ਤਿੰਨ ਮੰਜ਼ਲਾ ਇਮਾਰਤ ਗੈਸ ਧਮਾਕੇ ਨਾਲ ਡਿੱਗ ਗਈ। ਇਲਾਕੇ 'ਚ ਭਾਰੀ ਬਰਫ਼ਬਾਰੀ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਲਬੇ ਹੇਠ ਫਸੇ ਲੋਕਾਂ ਵਿਚ ਕੁਝ ਬੱਚੇ ਵੀ ਹਨ। ਰਾਹਤ ਕਾਰਜਾਂ ਵਿਚ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਗਈ ਹੈ।



