ਸ਼ੁੱਭਮਨ ਗਿੱਲ ਨੇ ਸੁਨੀਲ ਗਾਵਸਕਰ ਨੂੰ ਪਿੱਛੇ ਛੱਡਿਆ

by vikramsehajpal

ਬ੍ਰਿਸਬੇਨ (ਦੇਵ ਇੰਦਰਜੀਤ)- ਬ੍ਰਿਸਬੇਨ ਦੇ ਗਾਬਾ ’ਚ ਚੌਥੇ ਟੈਸਟ ਮੈਚ ’ਚ ਦੇ ਆਖਰੀ ਦਿਨ ਮੰਗਲਵਾਰ ਨੂੰ ਸ਼ੁੱਭਮਨ ਗਿੱਲ ਦੇ ਨਾਂ ਇਕ ਹੋਰ ਰਿਕਾਰਡ ਜੁੜ ਗਿਆ। ਤਾਜ਼ਾਤਰੀਨ ਰਿਕਾਰਡ ਅਨੁਸਾਰ, ਸ਼ੁੱਭਮਨ ਗਿੱਲ ਚੌਥੀ ਪਾਰੀ ’ਚ ਅਰਧ ਸੈਂਕੜਾ ਲਾਗਉਣ ਵਾਲੇ ਸਭ ਤੋਂ ਸਲਾਮੀ ਬੱਲੇਬਾਜ਼ ਬਣ ਗਏ। ਇੱਥੋ ਤਕ ਕਿ ਸਭ ਤੋਂ ਘੱਟ ਉਮਰ ’ਚ 90 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਣ ਵਾਲੇ ਵੀ ਉਹ ਪਹਿਲੇ ਭਾਰਤੀ ਖਿਡਾਰੀ ਹਨ। ਇਸ ਮਾਮਲੇ ’ਚ ਉਨ੍ਹਾਂ ਨੇ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ।

ਦਰਅਸਲ ਸ਼ੁੱਭਮਨ ਗਿੱਲ ਨੇ ਗਾਬਾ ਇੰਟਰਨੈਸ਼ਨਲ ਸਟੇਡੀਅਮ ’ਚ ਆਸਟਰੇਲੀਆ ਦੇ ਨਾਲ ਖੇਡੇ ਗਏ ਚੌਥੇ ਟੈਸਟ ਮੈਚ ’ਚ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਜੜਿਆ। ਹਾਲਾਂਕਿ ਉਹ ਆਪਣਾ ਪਹਿਲਾ ਇੰਟਰਨੈਸ਼ਨਲ ਸੈਂਕੜਾ ਲਗਾਉਣ ਰਹਿ ਗਏ ਅਤੇ 91 ਦੌੜਾਂ ’ਤੇ ਆਊਟ ਹੋਏ।