ਅੰਦਰੂਨੀ ਸੱਟ ਤੋਂ ਮਿਲੇਗੀ ਰਾਹਤ, ਜਾਣੋ ਘਰੇਲੂ ਨੁਸਖੇ

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ : ਕਈ ਵਾਰ ਇਹ ਅੰਦਰੂਨੀ ਸੱਟ ਇੰਨੀ ਜ਼ਿਆਦਾ ਦੁਖਦੀ ਹੈ ਕਿ ਸਮਝ ਨਹੀਂ ਆਉਂਦੀ ਕਿ ਕੀ ਕਰੀਏ। ਖਾਸ ਕਰਕੇ ਸਰਦੀਆਂ ਦੇ ਦਿਨਾਂ ਵਿਚ ਕਈ ਪੁਰਾਣੀਆਂ ਸੱਟਾਂ ਦੁਖਣ ਲੱਗ ਜਾਂਦੀਆਂ ਹਨ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ...

ਹਲਦੀ ਪਿਆਜ਼
ਅੰਦਰੂਨੀ ਸੱਟ ਦੀ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਹਲਦੀ ਅਤੇ ਪਿਆਜ਼ ਦੀ ਵਰਤੋਂ ਵੀ ਕਰ ਸਕਦੇ ਹੋ। ਹਲਦੀ ਵਿੱਚ ਪਾਏ ਜਾਣ ਵਾਲੇ ਐਂਟੀਬਾਇਓਟਿਕ ਗੁਣ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ ਹਲਦੀ ਅਤੇ ਪਿਆਜ਼ ਦੀ ਬਾਹਰੀ ਵਰਤੋਂ ਨਾਲ ਤੁਹਾਨੂੰ ਪੁਰਾਣੀ ਸੱਟ ਤੋਂ ਰਾਹਤ ਮਿਲੇਗੀ। ਇਸ ਦੇ ਲਈ ਹਲਦੀ, ਪਿਆਜ਼ ਨੂੰ ਪੀਸ ਕੇ ਸਰ੍ਹੋਂ ਦੇ ਤੇਲ 'ਚ ਪਾ ਕੇ ਤਵੇ 'ਤੇ ਗਰਮ ਕਰੋ। ਜਦੋਂ ਇਹ ਥੋੜਾ ਜਿਹਾ ਪਕ ਜਾਵੇ ਤਾਂ ਇਸ ਨੂੰ ਸੱਟ ਵਾਲੀ ਥਾਂ 'ਤੇ ਬੰਨ੍ਹ ਦਿਓ।

ਐਲੋਵੇਰਾ
ਐਲੋਵੇਰਾ ਵਿਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜਿਸ ਨੂੰ ਲਗਭਗ ਹਰ ਮਰਜ ਦੀ ਦਵਾਈ ਕਿਹਾ ਜਾਂਦਾ ਹੈ। ਜੋ ਦਰਦ ਨੂੰ ਘੱਟ ਕਰਨ 'ਚ ਕਾਫੀ ਮਦਦ ਕਰਦਾ ਹੈ। ਐਲੋਵੇਰਾ ਜੈੱਲ ਇਲਾਜ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਤੁਸੀਂ ਇਸ ਦੀ ਵਰਤੋਂ ਜ਼ਖ਼ਮ ਵਾਲੀ ਥਾਂ 'ਤੇ ਕਰ ਸਕਦੇ ਹੋ। ਐਲੋਵੇਰਾ ਵਿੱਚ ਖੂਨ ਦੇ ਜੰਮਣ ਨੂੰ ਘੱਟ ਕਰਨ ਦੀ ਸਮਰੱਥਾ ਵੀ ਹੁੰਦੀ ਹੈ। ਜਿਸ ਕਾਰਨ ਖੂਨ ਨਹੀਂ ਜੰਮਦਾ।