ਕਿਡਨੀ ਦੀ ਸਮੱਸਿਆ ਤੋ ਮਿਲੇਗੀ ਰਾਹਤ, ਅਪਣਾਉ ਇਹ tips

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦੇ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਜੇਕਰ ਕਿਡਨੀ 'ਚ ਕੋਈ ਸਮੱਸਿਆ ਆ ਜਾਵੇ ਤਾਂ ਅਸੀਂ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ 'ਤੇ ਕਿਡਨੀਆਂ ਦੇ ਖ਼ਰਾਬ ਹੋਣ ਉਪਰੰਤ ਮੌਤ ਵੀ ਹੋ ਸਕਦੀ ਹੈ। ਅਜਿਹੇ 'ਚ ਇਹ ਬਹੁਤ ਜ਼ਰੂਰੀ ਹੈ ਕਿ ਕਿਡਨੀ ਨਾਲ ਜੁੜੀ ਕਿਸੇ ਵੀ ਸਮੱਸਿਆ ਦਾ ਸਮੇਂ ਸਿਰ ਸਹੀ ਇਲਾਜ ਕੀਤਾ ਜਾਵੇ।

• ਸਵਾਮੀ ਰਾਮਦੇਵ ਦੇ ਮੁਤਾਬਕ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਮਾਂਹ ਦੀ ਦਾਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
• ਘਰ ਦੇ ਸਾਰੇ ਮੈਂਬਰਾਂ ਨੂੰ ਮਹੀਨੇ 'ਚ ਇਕ ਵਾਰ ਗੋਖਰੂ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਇਸ ਨਾਲ ਗੁਰਦੇ ਦੀ ਪੱਥਰੀ ਅਤੇ ਗੁਰਦੇ ਸੰਬੰਧੀ ਬੀਮਾਰੀਆਂ ਨਹੀਂ ਹੁੰਦੀਆਂ।
• ਕ੍ਰੀਏਟੀਨਾਈਨ ਲੈਵਲ ਵਧਣਾ, ਕਿਡਨੀ ਦਾ ਲੀਕ ਹੋਣਾ, ਇਨ੍ਹਾਂ ਸਾਰੀਆਂ ਬੀਮਾਰੀਆਂ 'ਚ ਵੀ ਗੋਖਰੂ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।
• ਰਾਤ ਨੂੰ ਚਾਰ ਕੱਪ ਪਾਣੀ 'ਚ ਇਕ ਮੁੱਠ ਜੌਂ, ਇਕ ਮੁੱਠੀ ਕੁਲਟੀ ਦੀ ਦਾਲ ਨੂੰ ਭਿਉਂ ਦਿਓ। ਇਸ ਤੋਂ ਬਾਅਦ ਅਗਲੇ ਦਿਨ ਇਸ ਨੂੰ ਪਕਾਓ ਅਤੇ ਜਦੋਂ ਚੌਥਾਈ ਹਿੱਸਾ ਰਹਿ ਜਾਵੇ ਤਾਂ ਇਸ ਨੂੰ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਖਾਲੀ ਪੇਟ ਲਓ।