ਭਾਜਪਾ ਤੋਂ ਛੁਟਕਾਰਾ ਪਾਉਣਾ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਨਾਲੋਂ ‘ਵੱਡੀ ਆਜ਼ਾਦੀ’ ਹੋਵੇਗੀ : ਮਹਿਬੂਬਾ ਮੁਫਤੀ

by jaskamal

ਨਿਊਜ਼ ਡੈਸਕ (ਜਸਕਮਲ) : ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਭਾਰਤੀ ਜਨਤਾ ਪਾਰਟੀ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਯੂਪੀ 'ਚ ਭਾਜਪਾ ਤੋਂ ‘ਛੁਟਕਾਰਾ ਪਾਉਣਾ’ 1947 ਨਾਲੋਂ ‘ਵੱਡੀ ਅਜ਼ਾਦੀ’ ਹੋਵੇਗੀ। ਜੰਮੂ 'ਚ ਪੀਡੀਪੀ ਦੇ ਕਬਾਇਲੀ ਯੁਵਾ ਸੰਮੇਲਨ 'ਚ ਬੋਲਦਿਆਂ ਮੁਫ਼ਤੀ ਨੇ ਕਿਹਾ, "ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਉਹ (ਭਾਜਪਾ) ਔਰੰਗਜ਼ੇਬ ਅਤੇ ਬਾਬਰ ਨੂੰ ਯਾਦ ਕਰ ਰਹੇ ਹਨ। ਅੱਜ ਸਾਨੂੰ ਭਾਜਪਾ ਤੋਂ ਛੁਟਕਾਰਾ ਪਾਉਣ ਦਾ ਮੌਕਾ ਮਿਲਿਆ ਹੈ। ਇਹ ਭਾਰਤ ਦੀ ਆਜ਼ਾਦੀ ਤੋਂ ਵੱਡੀ ਅਜ਼ਾਦੀ ਹੋਵੇਗੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਅਧੀਨ ਜੰਮੂ-ਕਸ਼ਮੀਰ ਦੀ ਹੋਂਦ ਖ਼ਤਰੇ 'ਚ ਹੈ ਤੇ ਨੌਜਵਾਨਾਂ ਨੂੰ ਸੱਤਾਧਾਰੀ ਪਾਰਟੀ ਜੋ ਕਥਿਤ ਤੌਰ 'ਤੇ ਸਰਕਾਰ ਦੀ ਵਰਤੋਂ ਕਰ ਰਹੀ ਹੈ। ਇਨ੍ਹਾਂ ਤੋਂ ਡਰੇ ਬਿਨਾਂ "ਪਿਆਰ ਤੇ ਦੋਸਤੀ" ਫੈਲਾ ਕੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੌਜੂਦਾ ਸਥਿਤੀ 'ਚ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ, ਇਕ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਇਹ ਨਹੀਂ ਜਾਣਦਾ ਕਿ ਉਹ ਕੱਲ੍ਹ ਜ਼ਿੰਦਾ ਬਚੇਗਾ ਜਾਂ ਨਹੀਂ। ਜੰਮੂ ਤੇ ਕਸ਼ਮੀਰ ਦੀ ਸਥਿਤੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਬਹੁਤ ਮਾੜੀ ਹੈ।