ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ ਕਰਾਂ’ ਦਾ ਟੀਜ਼ਰ ਆਉਟ

by

ਮੀਡੀਆ ਡੈਸਕ , 29 ਮਈ ( NRI MEDIA )

ਗਿੱਪੀ ਗਰੇਵਾਲ ਆਪਣੀ ਅਗਲੀ ਪੰਜਾਬੀ ਫਿਲਮ 'ਅਰਦਾਸ ਕਰਾਂ' ਨੂੰ ਰਿਲੀਜ ਕਰਨ ਲਈ ਤਿਆਰ ਹਨ।ਇਹ ਫਿਲਮ ਪੰਜਾਬੀ ਫਿਲਮ ' ਦਾ ਦੂਜਾ ਪਾਰਟ ਹੈ ਜਿਸ ਨੂੰ ਕਿ ਪੰਜਾਬੀ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ।ਫਿਲਮ ਦਾ ਟੀਜ਼ਰ ਸਾਹਮਣੇ ਆ ਚੁੱਕਾ ਹੈ , ਫਿਲਮ "ਅਰਦਾਸ ਕਰਾਂ" ਪਹਿਲਾ ਹੀ ਵਿਵਾਦਾਂ ਵਿਚ ਘਿਰ ਚੁੱਕੀ ਸੀ ਜਦੋਂ ਸਿੱਖ ਕੌਮ ਨੇ ਕਿਹਾ ਕਿ ਸਾਡੀ ਅਰਦਾਸ ਸਿਰਫ ਇਕ ਹੀ ਹੁੰਦੀ ਹੈ ਅਤੇ ਇਹ ਦੋ ਨਹੀਂ ਹੋ ਸਕਦੀਆਂ ਅਤੇ ਓਹਨਾਂ ਨੇ ਫਿਲਮ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ ਅਤੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਫਿਲਮ ਦਾ ਨਾਮ ਨਾ ਬਦਲਿਆ ਗਿਆ ਤਾਂ ਫਿਲਮ ਰਿਲੀਜ ਨਹੀਂ ਹੋਣ ਦਿੱਤੀ ਜਾਵੇਗੀ। ਅਖੀਰ ਗਿੱਪੀ ਗਰੇਵਾਲ ਨੇ ਫਿਲਮ ਦਾ ਨਾਮ 'ਅਰਦਾਸ 2' ਤੋ ਬਦਲ ਕੇ 'ਅਰਦਾਸ ਕਰਾਂ' ਰੱਖ ਦਿੱਤਾ।


ਇਸ ਫਿਲਮ ਵਿਚ ਗਿੱਪੀ ਦੇ ਨਾਲ ਜਪਜੀ ਖੈਰਾ,ਗੁਰਪ੍ਰੀਤ ਘੁੱਗੀ, ਮੇਹਰ ਵਿੱਜ ਅਤੇ ਸਰਦਾਰ ਸੋਨੀ ਨਜ਼ਰ ਆਉਣਗੇ,ਫਿਲਮ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ ਹੋਵੇਗੀ ਅਤੇ ਫਿਲਮ ਨੂੰ ਓਮਜੀ ਗਰੁੱਪ ਦੁਆਰਾ ਡਿਸਟਰੀਬਿਊਟ ਕੀਤਾ ਜਾਵੇਗਾ , ਇਹ ਫਿਲਮ 19 ਜੁਲਾਈ 2019 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ।ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਪੰਜਾਬ ਦੇ ਸੋਸ਼ਲ ਮੁੱਦੇ ਨੂੰ ਉਠਾਉਣ ਵਿਚ ਸਫ਼ਲ ਹੋਵੇਗੀ।

ਦੇਖੋ ਫਿਲਮ ਦਾ ਟੀਜ਼ਰ -