ਰਿਸ਼ਤੇਦਾਰਾਂ ਦੇ ਘਰੋਂ ਭੇਦ-ਭਰੇ ਹਾਲਾਤਾਂ ‘ਚ ਮਿਲੀ 22 ਸਾਲਾਂ ਕੁੜੀ ਦੀ ਲਾਸ਼

by vikramsehajpal

ਨਾਭਾ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੀਆਂ ਰਹੱਸਮਈ ਹਲਾਤਾਂ ਵਿੱਚ ਮੌਤਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਜਿੱਥੇ ਪਿਛਲੇ ਡੇਢ ਸਾਲਾਂ ਤੋਂ 22 ਸਾਲਾ ਲੜਕੀ ਅਮਨਦੀਪ ਕੌਰ ਆਪਣੇ ਰਿਸ਼ਤੇਦਾਰਾਂ ਦੇ ਘਰੇ ਆਈਲੈਟਸ ਦੀ ਪੜ੍ਹਾਈ ਕਰਨ ਦੇ ਲਈ ਆਈ ਹੋਈ ਸੀ। ਪਰ ਅਮਨਦੀਪ ਕੌਰ ਦੀ ਭੇਦ-ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਨਾਲ ਸਨਸਨੀ ਫੈਲ ਗਈ।

ਤੁਹਾਨੂੰ ਦੱਸ ਦਈਏ ਕਿ ਅਮਨਦੀਪ ਕੌਰ ਸਨੌਰ ਲਾਗਲੇ ਪਿੰਡ ਗੰਗਰੋਲੀ ਦੀ ਰਹਿਣ ਵਾਲੀ ਸੀ। ਪੁਲਸ ਮੁਤਾਬਕ ਮ੍ਰਿਤਕਾ ਦੇ ਗਲ ਵਿੱਚ ਚੁੰਨੀ ਪਾਈ ਹੋਈ ਸੀ ਅਤੇ ਉਸ ਨੇ ਸੁਸਾਈਡ ਕੀਤਾ ਪਰ ਮ੍ਰਿਤਕ ਦੇ ਰਿਸ਼ਤੇਦਾਰ ਆਤਮ ਹੱਤਿਆ ਦੀ ਬਜਾਏ ਕਤਲ ਦੇ ਮਾਮਲੇ ਦਾ ਸ਼ੱਕ ਜ਼ਾਹਰ ਕਰ ਰਹੇ ਹਨ। ਦੱਸ ਦਈਏ ਕੀ ਅਮਨਦੀਪ ਕੌਰ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਅਮਨਦੀਪ ਦੀ ਮੌਤ ਨੂੰ ਇੱਕ ਰਹਸਮਈ ਮੌਤ ਦੱਸ ਰਹੇ ਹਨ।

https://youtu.be/Vy5al9_z7cY

ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਸਬੰਧੀ ਪੁਲਿਸ ਨੇ ਮ੍ਰਿਤਕ ਅਮਨਦੀਪ ਕੌਰ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।ਪੁਲਸ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਜੇਕਰ ਕੋਈ ਇਸ ਵਿਚ ਦੋਸ਼ੀ ਪਾਇਆ ਗਿਆ। ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।