ਸਰਨੀ (ਮੱਧ ਪ੍ਰਦੇਸ਼) (ਦੇਵ ਇੰਦਰਜੀਤ)- ਇਕ ਨਾਬਾਲਗ ਧੀ ਵਲੋਂ ਪ੍ਰੇਮੀ ਅਤੇ ਉਸਦੇ ਦੋਸਤਾਂ ਨੇ ਮਿਲ ਕੇ ਆਪਣੇ ਪਿਤਾ ਦਾ ਕੱਤਲ ਕਰ ਦਿਤੇ ਜਾਨ ਦਾ ਸਮਾਚਾਰ ਹੈ। ਇਨ੍ਹਾਂ ਹੀ ਨਹੀਂ ਧੀ, ਉਸਦੇ ਪ੍ਰੇਮੀ ਅਤੇ ਦੋਸਤਾਂ ਨੇ ਹਤਿਆ ਕਰਨ ਤੋਂ ਬਾਅਦ ਲਾਸ਼ ਨੂੰ ਇੱਕ ਕੰਬਲ ਵਿੱਚ ਲਪੇਟਿਆ ਅਤੇ ਝੌਂਪੜੀ ਵਿੱਚ ਹੀ ਲੂਕਾ ਦਿੱਤਾ। ਇਹ ਘਟਨਾ ਮੱਧ ਪ੍ਰਦੇਸ਼ ਦੇ ਸਰਨੀ ਦੇ ਬੈਤੁਲ ਠਾਣੇ ਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਿਤਾ ਆਪਣੀ ਨਾਬਾਲਗ ਧੀ ਨੂੰ ਪ੍ਰੇਮੀ ਨਾਲ ਮਿਲਣ 'ਤੇ ਘੁੰਮਣ ਤੋਂ ਮਨ੍ਹਾ ਕਰਦਾ ਸੀ। ਇਸ ਕਾਰਨ ਨਾਬਾਲਗ ਧੀ , ਪ੍ਰੇਮੀ ਅਤੇ ਉਸਦੇ ਦੋਸਤਾਂ ਨਾਲ ਮਿਲ ਕੇ ਆਪਣੇ ਪਿਤਾ ਨੂੰ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਨਾਬਾਲਿਗ ਧੀ ਸਣੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਨਾਬਾਲਿਗ ਲੜਕੀ ਗੋਦ ਲਈ ਗਈ ਸੀ ਅਤੇ ਜੁਰਮ ਦੀ ਮਾਸਟਰਮਾਈਂਡ ਸੀ।



