ਦੁਬਈ ‘ਚ 9 ਸਾਲਾ ਭਾਰਤੀ ਲੜਕੀ ਨੇ 1 ਮਿਲੀਅਨ ਡਾਲਰ ਦਾ ਜੈੱਕਪਾਟ ਜਿਤਿਆ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਇਕ 9 ਸਾਲਾ ਭਾਰਤੀ ਲੜਕੀ ਨੇ ਮੰਗਲਵਾਰ ਨੂੰ ਦੁਬਈ ਡਿਊਟੀ ਫਰੀ ਦੇ ਮਲੇਨੀਅਮ ਮਿਲੇਨੀਅਰ 'ਚ ਇਕ ਮਿਲੀਅਨ ਡਾਲਰ (ਕਰੀਬ 6,95,59,000 ਰੁਪਏ) ਦਾ ਜੈੱਕਪਾਟ ਜਿੱਤ ਲਿਆ ਹੈ। ਇੰਨਾ ਹੀ ਨਹੀਂ ਇਸੇ ਲੜਕੀ ਨੇ ਛੇ ਸਾਲ ਪਹਿਲਾਂ ਇਸੇ ਰਾਫੇਲ 'ਚ ਮੈਕਲੇਰਨ ਕੂਪ ਲਗਜ਼ਰੀ ਕਾਰ ਵੀ ਜਿੱਤੀ ਸੀ। ਦਸਣਯੋਗ ਹੈ ਕਿ ਐਲਿਜ਼ਾ ਐੱਮ ਦੀ ਇਹ ਲੱਕੀ ਟਿਕਟ ਉਸ ਦੇ ਪਿਤਾ ਵਲੋਂ ਖਰੀਦੀ ਗਈ ਸੀ, ਜਿਨ੍ਹਾਂ ਦੀ ਪਛਾਣ ਐੱਮ ਦੇ ਰੂਪ 'ਚ ਹੋਈ ਹੈ। ਇਹ ਡਰਾਅ ਦੁਬਈ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਖਰੀਦਿਆ ਗਿਆ ਸੀ।

ਜਿੱਤ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ, ਲੜਕੀ ਦੇ ਪਿਤਾ, ਜੋ ਕਿ ਭਾਰਤ 'ਚ ਮੁੰਬਈ ਤੋਂ ਹਨ ਤੇ 19 ਸਾਲਾਂ ਤੋਂ ਦੁਬਈ 'ਚ ਰਹਿ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਉਹ 2004 ਤੋਂ ਦੁਬਈ ਡਿਊਟੀ ਫਰੀ ਮਲੇਨੀਅਮ ਮਿਲੇਨੀਅਰ 'ਚ ਪਾਰਟੀਸਿਪੇਟ ਕਰ ਰਹੇ ਹਨ। ਖ਼ਲੀਜ ਟਾਈਮਜ਼ ਮੁਤਾਬਕ, ਲੜਕੀ ਦੁਬਈ ਡਿਊਟੀ ਫਰੀ ਲੱਕੀ ਡਰਾਅ ਜਿੱਤਣ ਵਾਲੀ ਨਵੀਂ ਖਿਡਾਰੀ ਨਹੀਂ ਹੈ ਬਲਕਿ ਉਸ ਨੇ 2013 'ਚ ਲਗਜ਼ਰੀ ਕਾਰ ਵੀ ਇਸੇ ਡਰਾਅ ਰਾਹੀਂ ਜਿੱਤੀ ਸੀ। ਐਲੀਜ਼ਾ ਐੱਮ. ਦੁਬਈ ਡਿਊਟੀ ਫਰੀ ਮਲੇਨੀਅਮ ਮਿਲੇਨੀਅਰ ਦੀ ਸ਼ੁਰੂਆਤ ਤੋਂ ਬਾਅਦ ਇਹ ਡਰਾਅ ਜਿੱਤਣ ਵਾਲੀ 140ਵੀਂ ਭਾਰਤੀ ਖਿਡਾਰੀ ਹੈ।

ਇਕ ਰਿਪੋਰਟ ਮੁਤਾਬਕ ਇਸ ਡਰਾਅ ਦੀ ਸ਼ੁਰੂਆਤ 1999 'ਚ ਹੋਈ ਸੀ। 10 ਲੱਖ ਡਾਲਰ ਦੇ ਪਹਿਲੇ ਇਨਾਮ ਤੋਂ ਇਲਾਵਾ ਇਸ ਡਰਾਅ 'ਚ ਦੋ ਹੋਰ ਜੇਤੂ ਹਨ, ਜਿਨ੍ਹਾਂ 'ਚ ਇਕ ਹੋਰ ਭਾਰਤੀ ਸ਼ਾਮਲ ਹੈ। ਦੂਜੇ ਦੋਵਾਂ ਜੇਤੂਆਂ ਨੂੰ ਲਗਜ਼ਰੀ ਮੋਟਰਸਾਈਕਲਾਂ ਦਿੱਤੀਆਂ ਗਈਆਂ ਹਨ। ਇਸ ਡਰਾਅ 'ਚ ਦੂਜੇ ਨੰਬਰ 'ਤੇ ਰਹਿਣ ਵਾਲੇ ਭਾਰਤੀ ਮੁਹੰਮਦ ਹਨੀਫ ਆਦਮ, ਜੋ ਕਿ ਦੁਬਈ 'ਚ ਪਿਛਲੇ 20 ਸਾਲਾ ਤੋਂ ਰਹਿ ਰਹੇ ਹਨ ਨੇ ਸਕਾਟ ਬੌਬਰ ਮੋਟਰਬਾਈਕ ਜਿੱਤੀ ਹੈ। ਉਸ ਨੇ ਕਿਹਾ ਕਿ ਮੈਂ ਇਸ ਬਾਈਕ ਨੂੰ ਜਿੱਤ ਕੇ ਬਹੁਤ ਉਤਸ਼ਾਹਿਤ ਹਾਂ।

More News

NRI Post
..
NRI Post
..
NRI Post
..