ਆਪਣੇ ਪ੍ਰੇਮੀ ਨੂੰ ਘਰ ਆਉਣ ਤੋਂ ਰੋਕਦੀ ਸੀ ਪ੍ਰੇਮਿਕਾ, ਗੁੱਸੇ ‘ਚ ਆ ਪ੍ਰੇਮੀ ਨੇ ਕੀਤਾ ਇਹ….

by vikramsehajpal

ਵੈੱਬ ਡੈਸਕ (ਦੇਵ ਇੰਦਰਜੀਤ) : ਨਵਾਂ ਪਿੰਡ ਗੋਲਡਨ ਕਾਲੋਨੀ ਵਿਖੇ ਇਕ ਵਿਅਕਤੀ ਨੇ ਪ੍ਰੇਮਿਕਾ ਦਾ ਮਹਿਜ਼ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਉਸ ਨੂੰ ਘਰ ਆਉਣ ਤੋਂ ਰੋਕਦੀ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੰਡੇਰ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਮਨਜੀਤ ਸਿੰਘ ਉਰਫ ਲਾਡੀ ਪੁੱਤਰ ਪਿਆਰਾ ਸਿੰਘ ਵਾਸੀ ਚਿਤੌੜਗੜ੍ਹ ਹਾਲ ਵਾਸੀ ਗੋਲਡਨ ਕਾਲੋਨੀ ਨਵਾਂ ਪਿੰਡ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਵਿਆਹ ਕਰੀਬ 16-17 ਸਾਲ ਪਹਿਲਾਂ ਗੁਰਮੀਤ ਕੌਰ ਵਾਸੀ ਜੌੜਾਂ ਨੇੜੇ ਪੱਟੀ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ ਸੀ ।

ਉਸ ਦੇ ਦੋ ਮੁੰਡੇ ਹਨ। ਦੱਸ ਦਈਏ ਕੀ ਮਨਜੀਤ ਨੇ ਕਿਹਾ ਕਿ ਉਸ ਦੀ ਗੈਰ-ਹਾਜ਼ਰੀ ’ਚ ਉਸ ਦੀ ਪਤਨੀ ਦੇ ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬੱਲ ਬਾਵਾ ਨਾਲ ਨਾਜਾਇਜ਼ ਸਬੰਧ ਬਣ ਗਏ ਸਨ। ਇਸ ਸਬੰਧੀ ਉਸਦੇ ਮੁੰਡਿਆਂ ਵੱਲੋਂ ਵੀ ਇਤਰਾਜ਼ ਪ੍ਰਗਟਾਇਆ ਜਾਂਦਾ ਸੀ। ਬੀਤੀ ਸ਼ਾਮ 6:30 ਵਜੇ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਉਸਦਾ ਮੁੰਡਾ ਜੋਬਨਪ੍ਰੀਤ ਕਮਰੇ ਤੋਂ ਬਾਹਰ ਬੈਠਾ ਸੀ ਜਦ ਕਿ ਉਸ ਦੀ ਪਤਨੀ ਗੁਰਮੀਤ ਕੌਰ ਅਤੇ ਜਸਬੀਰ ਸਿੰਘ ਦੀ ਕਮਰੇ ਅੰਦਰੋਂ ਲੜਣ ਦੀ ਆਵਾਜ਼ ਆ ਰਹੀ ਸੀ । ਕਮਰੇ ਦੇ ਦਰਵਾਜ਼ੇ ਅੰਦਰੋਂ ਬੰਦ ਸਨ। ਉਸ ਨੇ ਕਮਰੇ ਦੀ ਖਿੜਕੀ ’ਚੋਂ ਦੇਖਿਆ ਤਾਂ ਉਸ ਦੀ ਪਤਨੀ ਗੁਰਮੀਤ ਕੌਰ ਕਮਰੇ ’ਚ ਲੱਗੇ ਤਖ਼ਤਪੋਸ਼ ’ਤੇ ਪਈ ਸੀ ।