ਨਸ਼ਿਆਂ ਦੀ ਪੂਰਤੀ ਲਈ ਕੁੜੀਆਂ ਲੱਗਾ ਰਹੀਆਂ ਹਨ ਜਿਸਮ ਦੀ ਬੋਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਸਬਾ ਹਰੀਕੇ ਪੱਤਣ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਕੁੜੀਆਂ ਨਸ਼ਿਆਂ ਦੀ ਪੂਰਤੀ ਲਈ ਆਪਣੇ ਜਿਸਮ ਦੀ ਬੋਲੀ ਲਗਾ ਰਹੀਆਂ ਹਨ। ਦੱਸਿਆ ਜਾ ਰਿਹਾ ਮਹਿਲਾਵਾਂ ਮਹਿੰਗੇ ਨਸ਼ੇ ਕਰਨ ਲਈ ਦੇਹ ਵਪਾਰ ਦੇ ਧੰਦੇ 'ਚ ਪੈ ਕੇ ਆਪਣਾ ਭਵਿੱਖ ਖ਼ਰਾਬ ਕਰ ਰਹੀਆਂ ਹਨ। ਦੇਹ ਵਪਾਰ ਦਾ ਧੰਦਾ ਕਰ ਰਹੀਆਂ ਮਹਿਲਾਵਾਂ ਨਾਲ ਕਈ ਵਾਰ ਨਾਬਾਲਿਗ ਬੱਚਿਆਂ ਵੀ ਹੁੰਦੀਆਂ ਹਨ, ਉਥੇ ਹੀ ਕੌਮੀ ਸ਼ਾਹ ਮਾਰਗ 'ਤੇ ਦੇਰ ਰਾਤ ਤੱਕ ਚੱਲ ਰਹੀ ਜਿਸਮ ਦੀ ਮੰਡੀ ਕਾਰਨ ਆਮ ਨਾਗਰਿਕ ਦਾ ਸਿਰ ਸ਼ਰਮ ਨਾਲ ਝੁਕਦਾ ਹੈ। ਸਾਰੀ ਰਾਤ ਤੱਕ ਚਲਦੇ ਇਸ ਧੰਦੇ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ ਜਾਂ ਗਰੀਬੀ ਤੇ ਨਸ਼ੇ ਨੇ ਇਨ੍ਹਾਂ ਨੂੰ ਮਜ਼ਬੂਰ ਕਰ ਦਿੱਤਾ ਹੈ, ਇਹ ਜਾਂਚ ਦਾ ਵਿਸ਼ਾ ਹੈ । ਡਾ ਜਸਪ੍ਰੀਤ ਸਿੰਘ ਨੇ ਕਿਹਾ ਅਜਿਹੀਆਂ ਮਹਿਲਾਵਾਂ ਨੂੰ ਨਸ਼ੇ ਦੀ ਦਲਦਲ 'ਚੋ ਕੱਢਣ ਲਈ ਸਿਹਤ ਵਿਭਾਗ ਪੰਜਾਬ ਵਲੋਂ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਦੇਹ ਵਾਪਰ ਵਰਗੇ ਧੰਦੇ ਦੀ ਜੜ੍ਹ ਨੂੰ ਖਤਮ ਕੀਤਾ ਜਾ ਸਕੇ।

More News

NRI Post
..
NRI Post
..
NRI Post
..