ਮਸਾਜ ਦੀ ਆੜ ‘ਚ ਪਰੋਸਿਆ ਜਾਂਦੀਆਂ ਸੀ ਕੁੜੀਆਂ, ਮੈਨੇਜਰ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਸਾਜ ਦੀ ਆੜ ਵਿੱਚ ਜਿਸਮੀ ਦੀ ਬੋਲੀ ਲਗਾਉਣ ਵਾਲੇ ਸਪਾ ਸੈਂਟਰ ਤੇ ਪੁਲਿਸ ਨੇ ਛਾਪਾ ਮਾਰਿਆ । ਛਾਪੇਮਾਰੀ ਦੌਰਾਨ ਪੁਲਿਸ ਨੇ ਸਪਾ ਸੈਂਟਰ ਦੀ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ । ਇਸ ਦੇ ਨਾਲ ਹੀ ਪੁਲਿਸ ਨੇ 3 ਹੋਰ ਕੁੜੀਆਂ ਨੂੰ ਹਿਰਾਸਤ 'ਚ ਲਈਆਂ। ਦੱਸਿਆ ਜਾ ਰਿਹਾ ਹਿਰਾਸਤ ਵਿੱਚ ਲਈਆਂ ਕੁੜੀਆਂ ਨੂੰ ਪੁਲਿਸ ਵਲੋਂ ਅੱਜ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਾਰੀ ਨਿਕੇਤਨ ਦਿੱਤਾ ਗਿਆ। ਦੋਸ਼ੀ ਦੀ ਪਛਾਣ ਹਰਿਆਣਾ ਦੀ ਬੇਬੀ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਦੋਸ਼ੀ ਬੇਬੀ ਨੂੰ ਅਦਾਲਤ 'ਚ ਪੇਸ਼ ਕੀਤਾ ਹੈ ।

ਪੁਲਿਸ ਅਧਿਕਾਰੀ ਦਲਬੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ -34 ਸਥਿਤ ਸਪਾ ਸੈਂਟਰ 'ਚ ਸਮਾਜ ਦੀ ਆੜ ਵਿੱਚ ਦੇਹ ਵਾਪਰ ਦਾ ਧੰਦਾ ਚਲਾਇਆ ਜਾ ਰਿਹਾ ਹੈ, ਜਦੋ DSP ਦਲਬੀਰ ਸਿੰਘ ਨੇ ਆਪਣੇ ਮੁਲਾਜ਼ਮ ਨੂੰ ਫਰਜ਼ੀ ਗਾਹਕ ਬਣਾ ਸਪਾ ਸੈਂਟਰ ਭੇਜਿਆ ਤਾਂ ਗਾਹਕ ਨੂੰ ਸਪਾ ਸੈਂਟਰ 'ਚ ਮਹਿਲਾ ਮੈਨੇਜਰ ਮਿਲੀ । ਮੈਨੇਜਰ ਨੇ ਗਾਹਕ ਨੂੰ ਕੁੜੀਆਂ ਦਿਖਾਇਆ ਤੇ ਡੀਲ ਤੈਅ ਕਰ ਲਈ । ਜਿਵੇ ਵੀ ਗਾਹਕ ਨੇ ਮੈਨੇਜਰ ਨੂੰ ਪੈਸੇ ਦਿੱਤੇ ਤਾਂ ਪੁਲਿਸ ਟੀਮ ਨੇ ਛਾਪਾ ਮਾਰਿਆ ਤੇ ਮਹਿਲਾ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ। ਇਸ ਮੌਕੇ ਪੁਲਿਸ ਨੇ 3 ਹੋਰ ਕੁੜੀਆਂ ਨੂੰ ਵੀ ਹਿਰਾਸਤ 'ਚ ਲਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।