10 ਲੱਖ ਡਾਲਰ ਦਿਓ, ਅਮਰੀਕਾ ਵਿਚ ਰਹੋ ਤੇ ਕੰਮ ਕਰੋ- ਟਰੰਪ ਦਾ ਨਵਾਂ ‘ਗੋਲਡ ਕਾਰਡ’ ਵੀਜ਼ਾ ਜਾਰੀ

by nripost

ਵਾਸ਼ਿੰਗਟਨ (ਪਾਇਲ): ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿਚ ਰਹਿਣ ਦੀ ਖੁੱਲ੍ਹ ਮਿਲੇਗੀ। ਵੈੱਬਸਾਈਟ Trumpcard.gov, ਜਿਸ ਵਿੱਚ ‘ਹੁਣੇ ਅਪਲਾਈ ਕਰੋ’ ਬਟਨ ਹੈ, ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਨੂੰ ਤੇਜ਼ੀ ਨਾਲ ਪ੍ਰਕਿਰਿਆ ਲਈ ਹੋਮਲੈਂਡ ਸਿਕਿਓਰਿਟੀ ਵਿਭਾਗ ਨੂੰ $15,000 ਦੀ ਫੀਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ।

ਪਿਛੋਕੜ ਜਾਂਚ ਅਤੇ ਹੋਰ ਸਾਰੇ ਪ੍ਰਕਿਰਿਆਈ ਕਦਮ ਪੂਰੇ ਕਰਨ ਤੋਂ ਬਾਅਦ, ਬਿਨੈਕਾਰਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ $1 ਮਿਲੀਅਨ (ਦਸ ਲੱਖ ਡਾਲਰ) ਦਾ ‘ਯੋਗਦਾਨ’ ਦੇਣਾ ਲਾਜ਼ਮੀ ਹੋਵੇਗਾ। ਵੈੱਬਸਾਈਟ ’ਤੇ ਅਪਲੋਡ ਜਾਣਕਾਰੀ ਵਿਚ ‘ਟਰੰਪ ਕਾਰਡ’ ਨੂੰ ‘ਤੋਹਫ਼ਾ’ ਦੱਸਿਆ ਗਿਆ ਹੈ, ਜੋ ‘ਗ੍ਰੀਨ ਕਾਰਡ’ ਵਾਂਗ ਹੈ, ਜੋ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ।

ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ “ਅਸਲ ਵਿੱਚ ਇਹ ਗ੍ਰੀਨ ਕਾਰਡ ਵਰਗਾ ਹੈ, ਪਰ ਇਸ ਤੋਂ ਕਾਫ਼ੀ ਵਧੀਆ ਅਤੇ ਜ਼ਿਆਦਾ ਸ਼ਕਤੀਸ਼ਾਲੀ। ਇਹ ਇੱਕ ਮਜ਼ਬੂਤ ਅਤੇ ਮਹੱਤਵਪੂਰਨ ਰਾਹ ਹੈ, ਜਿਸ ਲਈ ਅਸਲ ਵਿੱਚ ਮਹਾਨ ਲੋਕਾਂ ਦੀ ਲੋੜ ਹੈ।” ਇਸਦੇ ਨਾਲ ਹੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਦੱਸਿਆ ਕਿ ਪ੍ਰੀ-ਰਜਿਸਟ੍ਰੇਸ਼ਨ ਦੌਰਾਨ ਲਗਭਗ 10,000 ਲੋਕ ਪਹਿਲਾਂ ਹੀ ਗੋਲਡ ਕਾਰਡ ਲਈ ਰਜਿਸਟਰ ਕਰ ਚੁੱਕੇ ਹਨ, ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਅਗਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵੀ ਵੱਧੇਗੀ।

ਲੂਟਨਿਕ ਨੇ ਦੱਸਿਆ, “ਮੈਂ ਆਸ ਕਰਦਾ ਹਾਂ ਕਿ ਸਮੇਂ ਦੇ ਨਾਲ ਅਸੀਂ ਇਨ੍ਹਾਂ ਹਜ਼ਾਰਾਂ ਕਾਰਡਾਂ ਨੂੰ ਵੇਚਾਂਗੇ ਅਤੇ ਅਰਬਾਂ ਡਾਲਰ ਇਕੱਠੇ ਕਰਾਂਗੇ।’’ ਜਿਸ ਦੌਰਾਨ ਲੂਟਨਿਕ ਨੇ ਕਿਹਾ ਕਿ ਗੋਲਡ ਕਾਰਡ ਪ੍ਰੋਗਰਾਮ ਉਹਨਾਂ ਲੋਕਾਂ ਨੂੰ ਅਮਰੀਕਾ ਲਿਆਵੇਗਾ, ਜੋ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਸਕਣਗੇ। ਉਸ ਨੇ ‘ਟਰੰਪ ਗੋਲਡ ਕਾਰਡ’ ਦੀ ਤੁਲਨਾ ‘ਔਸਤ’ ਗ੍ਰੀਨ ਕਾਰਡ ਧਾਰਕਾਂ ਨਾਲ ਕੀਤੀ, ਜਿਨ੍ਹਾਂ ਬਾਰੇ ਉਸ ਨੇ ਕਿਹਾ ਕਿ ਉਹ ਔਸਤ ਅਮਰੀਕੀਆਂ ਨਾਲੋਂ ਘੱਟ ਪੈਸੇ ਕਮਾਉਂਦੇ ਸਨ ਅਤੇ ਉਨ੍ਹਾਂ ਦੇ ਖੁ਼ਦ ਜਾਂ ਪਰਿਵਾਰਕ ਮੈਂਬਰਾਂ ਦੇ ਸਰਕਾਰੀ ਸਹਾਇਤਾ ’ਤੇ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਲੂਟਨਿਕ ਨੇ ਹਾਲਾਂਕਿ ਇਸ ਦਾਅਵੇ ਲਈ ਕੋਈ ਸਬੂਤ ਨਹੀਂ ਦਿੱਤਾ।

ਦੱਸ ਦਇਏ ਕਿ ਟਰੰਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਪ੍ਰਵਾਸ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਹੈ। ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ‘ਗੋਲਡ ਕਾਰਡ’ ਪ੍ਰੋਗਰਾਮ ਇਸੇ ਦਾ ਕਾਊਂਟਰ ਬੈਲੇਂਸ ਹੈ, ਜੋ ਕਿ ਅਮਰੀਕੀ ਖਜ਼ਾਨੇ ਨੂੰ ਭਰਨ ਲਈ ਤਿਆਰ ਕੀਤਾ ਗਿਆ ਹੈ। ਨਿਊਯਾਰਕ ਦੇ ਸਾਬਕਾ ਕਾਰੋਬਾਰੀ ਅਤੇ ਰਿਐਲਿਟੀ ਟੈਲੀਵਿਜ਼ਨ ਹੋਸਟ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਟੈਰਿਫ ਪ੍ਰੋਗਰਾਮ ਸਫਲ ਰਿਹਾ ਹੈ।

More News

NRI Post
..
NRI Post
..
NRI Post
..