ਭਾਰਤ ਦੀ ਸਖ਼ਤੀ ਦੇਖ ਬੋਲਿਆ ਪਾਕਿਸਤਾਨ – ਸਾਨੂੰ ਇਕ ਮੌਕਾ ਦਿੱਤਾ ਜਾਵੇ

by mediateam

ਇਸਲਾਮਾਬਾਦ / ਨਵੀਂ ਦਿੱਲੀ , 25 ਫਰਵਰੀ ( NRI MEDIA )

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਸਖ਼ਤ ਰੁਖ਼ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਦੇਸ਼ ਭਾਰਤ ਦੇ ਨਾਲ ਖੜ੍ਹੇ ਹਨ ਜਿਸ ਤੋਂ ਬਾਅਦ ਪਾਕਿਸਤਾਨ ਵਿੱਚ ਹਲਚਲ ਹੈ , ਪਾਕਿਸਤਾਨ ਨੇ ਭਾਰਤ ਦੇ ਸਖ਼ਤ ਰੁੱਖ ਦੇਖਦੇ ਹੋਏ ਹੁਣ ਫਿਰ ਤੋਂ ਸ਼ਾਂਤੀ ਦਾ ਰਾਗ਼ ਗਾਉਣਾ ਸ਼ੁਰੂ ਕਰ ਦਿੱਤਾ ਹੈ , ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਨਵਾਂ ਬਿਆਨ ਜਾਰੀ ਕੀਤਾ ਹੈ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ , ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ |


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਤਵਾਰ ਨੂੰ ਆਪਣੇ ਭਾਰਤੀ ਸਮਕਾਲੀ ਨਰੇਂਦਰ ਮੋਦੀ ਨੂੰ '' ਸ਼ਾਂਤੀ ਲਿਆਉਣ ਲਈ ਇਕ ਮੌਕਾ ਦੇਣ '' ਦੀ ਗੱਲ ਕਹੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜੁਬਾਨ 'ਤੇ' ਕਾਇਮ ਰਹਿਣਗੇ , ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਪੁਲਵਾਮਾ ਹਮਲੇ ਤੇ ਪਾਕਿਸਤਾਨ ਨੂੰ ਕਾਰਵਾਈ ਕਰਨ ਯੋਗ ਗੁਪਤ ਸੂਚਨਾ '' ਮੁਹੱਈਆ ਕਰਵਾਉਂਦਾ ਹੈ ਉਸ ਉੱਤੇ ਪਾਕਿਸਤਾਨ ਵਲੋਂ '' ਤੁਰੰਤ '' ਕਾਰਵਾਈ ਕੀਤੀ ਜਾਵੇਗੀ |

ਇਮਰਾਨ ਖ਼ਾਨ ਦਾ ਇਹ ਬਿਆਨ ਮੋਦੀ ਦੀ ਉਸ ਚੇਤਾਵਨੀ ਦੇ ਇਕ ਦਿਨ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਰਾਜਸਥਾਨ ਤੋਂ ਐਲਾਨ ਕੀਤਾ ਸੀ ਕਿ ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਭਾਰਤ ਨਹੀਂ ਬਖ਼ਸ਼ੇਗਾ , ਮੋਦੀ ਦਾ ਕਹਿਣਾ ਹੈ ਕਿ ਇਸ ਵਾਰ ਹਿਸਾਬ ਬਰਾਬਰ ਹੋ ਕੇ ਰਹੇਗਾ , ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਭਾਰਤ ਦੇ ਰੀਤ ਹੈ , ਇਸ ਵਿੱਚ ਦਰਦ ਕਰਨਾ ਨਹੀਂ ਹੋਣਾ ਚਾਹੀਦਾ ਹੈ , ਪ੍ਰਧਾਨਮੰਤਰੀ ਮੋਦੀ ਨੇ ਕਿਹਾ ਸੀ ਕਿ ਸਾਨੂੰ ਪਤਾ ਹੈ ਕਿ ਅੱਤਵਾਦ ਨੂੰ ਕਿਵੇਂ ਕੁਚਲਣਾ ਹੈ , ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਬਿਆਨ ਦਿੱਤਾ ਸੀ ਕਿ ਭਾਰਤ ਕੁਝ ਵੱਡਾ ਸੋਚ ਰਿਹਾ ਹੈ |


ਇਸ ਤੋਂ ਪਹਿਲਾਂ 19 ਫਰਵਰੀ ਨੂੰ ਵੀ ਇਮਰਾਨ ਨੇ ਕਿਹਾ ਸੀ ਕਿ ਪੁਖਤਾ ਸਬੂਤ ਮਿਲ ਜਾਣ ਤੋਂ ਬਾਅਦ ਹੀ ਉਹ ਜੈਸ਼-ਏ-ਮੁਹੰਮਦ ਉੱਤੇ ਕਾਰਵਾਈ ਹੋਵੇਗੀ , ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇ ਭਾਰਤ ਨੇ ਹਮਲੇ ਕੀਤੇ ਤਾਂ ਪਾਕ ਕਰਾਰ ਜਵਾਬ ਦੇਵੇਗਾ ਪਰ ਹੁਣ ਇਮਰਾਨ ਖਾਨ ਦੇ ਸੁਰ ਬਦਲੇ ਨਜ਼ਰ ਆ ਰਹੇ ਹਨ |

More News

NRI Post
..
NRI Post
..
NRI Post
..