ਵੰਡ ਦੌਰਾਨ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਦੇਣਾ ਵੱਡੀ ਗਲਤੀ ਸੀ : ਅਮਿਤ ਸ਼ਾਹ

by jaskamal

ਨਿਊਜ਼ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਆਂਢੀ ਦੇਸ਼ਾਂ ਨਾਲ ਵਪਾਰਕ ਤੇ ਸੱਭਿਆਚਾਰਕ ਸਬੰਧਾਂ ਤੇ ਲੋਕਾਂ ਨਾਲ ਆਪਸੀ ਸੰਪਰਕ ਵਧਾਉਣ ਦੀ ਵਕਾਲਤ ਕੀਤੀ ਤੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਇਕ ਆਪਸੀ ਖਿੱਚ ਹੈ ਕਿਉਂਕਿ ਇਨ੍ਹਾਂ 'ਚੋਂ ਕਈ ਖੇਤਰ 'ਚ 1947 ਤੋਂ ਪਹਿਲਾਂ ਭਾਰਤ ਦਾ ਹਿੱਸਾ ਸਨ। ਸ਼ਾਹ ਨੇ 2019 'ਚ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ 'ਤੇ ਤਸੱਲੀ ਪ੍ਰਗਟ ਕੀਤੀ ਤੇ ਦਾਅਵਾ ਕੀਤਾ ਕਿ ਉਸ ਸਮੇਂ ਇਕ 'ਗਲਤੀ' ਸੀ ਤੇ ਵੰਡ ਦੌਰਾਨ ਇਸ ਜਗ੍ਹਾ ਨੂੰ ਭਾਰਤ ਤੋਂ ਬਾਹਰ ਕਰ ਦਿੱਤਾ ਗਿਆ ਸੀ। ਕਰਤਾਰਪੁਰ ਕੋਰੀਡੋਰ ਗੁਰਦੁਆਰਾ ਦਰਬਾਰ ਸਾਹਿਬ, ਪਾਕਿਸਤਾਨ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। 

ਸ਼ਾਹ ਨੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐੱਲਪੀਏ) ਦੇ ਸਥਾਪਨਾ ਦਿਵਸ 'ਤੇ ਕਰਵਾਏ ਗਏ ਇਕ ਸਮਾਗਮ 'ਚ ਕਿਹਾ ਕਿ ਭਾਰਤ ਦੀ 15,000 ਕਿਲੋਮੀਟਰ ਦੀ ਜ਼ਮੀਨੀ ਸਰਹੱਦ ਹੈ ਤੇ ''ਅਸੀਂ 1947 ਤੋਂ ਪਹਿਲਾਂ ਇਕੱਠੇ ਸੀ।'' ਅਸੀਂ ਇਕੋ ਜਿਹੀਆਂ ਭਾਸ਼ਾਵਾਂ ਬੋਲਦੇ ਹਾਂ, ਸਾਡੇ ਵਿਚਾਲੇ ਜੁੜਾਵ ਹੈ। ਵਪਾਰਕ ਸਬੰਧਾਂ, ਸੱਭਿਆਚਾਰਕ ਸਬੰਧਾਂ ਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਨੂੰ ਵਧਾਉਣ ਦੇ ਮੌਕੇ ਹਨ। ਅਥਾਰਟੀ (LPA) ਸਰਹੱਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਗੁਆਂਢੀ ਦੇਸ਼ਾਂ ਨਾਲ ਵਪਾਰ ਵਧਾ ਸਕਦੀ ਹੈ। ਗ੍ਰਹਿ ਮੰਤਰੀ ਨੇ ਘੱਟ ਤੋਂ ਘੱਟ ਸਮੇਂ ਵਿਚ ਕਰਤਾਰਪੁਰ ਲਾਂਘਾ ਬਣਾਉਣ ਲਈ ਐਲ.ਪੀ.ਏ. ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ-ਪਾਕਿਸਤਾਨ ਤੀਰਥ ਯਾਤਰਾ ਮਾਰਗ ਨੇ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਵਿਚ ਬਹੁਤ ਸਦਭਾਵਨਾ ਪੈਦਾ ਕੀਤੀ ਹੈ। ਉਸ ਨੇ ਕਿਹਾ,''ਵੰਡ ਵੇਲੇ ਇਕ ਗਲਤੀ ਹੋ ਗਈ ਸੀ।