ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਕਸਟਮ ਵਿਭਾਗ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਨ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। ਦੱਸਿਆ ਜਾ ਰਿਹਾ ਦੋਸ਼ੀ ਆਪਣੇ ਪ੍ਰਾਈਵੇਟ ਅੰਗ 'ਚ ਲੁਕਾ ਕੇ ਸੋਨਾ ਪੇਸਟ ਦੇ ਰੂਪ 'ਚ ਲੈ ਕੇ ਆਇਆ ਸੀ ਤਾਂ ਜੋ ਅਧਿਕਾਰੀਆਂ ਵਲੋਂ ਕੀਤੀ ਬਾਡੀ ਸਕੈਨਰ ਨਾਲ ਫੜਿਆ ਨਾ ਜਾ ਸਕੇ। ਕਸਟਮ ਵਿਭਾਗ ਦੇ ਅਧਿਕਾਰੀ ਅਨੁਸਾਰ ਯਾਤਰੀ ਦੁਬਈ ਤੋਂ ਆ ਰਿਹਾ ਸੀ ।ਇਸ ਦੌਰਾਨ ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਉਸ ਨੂੰ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ।ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਸੋਨੇ ਦੀ ਤਸਕਰੀ ਹੋ ਰਹੀ ਹੈ, ਜਦੋ ਦੋਸ਼ੀ ਕੋਲੋਂ ਸਖ਼ਤੀ ਨਾਲ ਜਾਂਚ ਕੀਤੀ ਗਈ ਤਾਂ ਉਸ ਨੇ ਆਪਣੇ ਗੁਪਤ ਅੰਗ 'ਚ ਛੁਪਾਏ ਸੋਨੇ ਦੇ 3 ਕੈਪਸੂਲ ਬਾਰੇ ਦੱਸਿਆ। ਜਦੋ ਅਧਿਕਾਰੀਆਂ ਨੇ ਸੋਨੇ ਦੀ ਪੇਸਟ ਬਰਾਮਦ ਕੀਤੀ ਤਾਂ ਉਸ ਦਾ ਭਾਰ 1.183 ਕਿਲੋ ਸੀ ।ਜਿਸ ਦੀ ਅੰਤਰਰਾਸ਼ਟਰੀ ਕੀਮਤ 49.94 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ।