ਗੈਂਗਸਟਰ ਦੀਪਕ ਬਾਕਸਰ ਨੂੰ ਲੈ ਕੇ ਗੋਲਡੀ ਬਰਾੜ ਨੇ ਸਾਂਝੀ ਕੀਤੀ ਪੋਸਟ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗ੍ਰਿਫ਼ਤਾਰ ਕੀਤੇ ਗੈਂਗਸਟਰ ਦੀਪਕ ਬਾਕਸਰ ਨੂੰ ਲੈ ਕੇ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ 'ਚ ਉਸ ਨੇ ਲਿਖਿਆ ਕਿ ਜੋ ਸਾਡੇ ਇੱਕ ਵਾਰ ਕੰਮ ਆਇਆ ਹੈ…. ਅਸੀਂ ਉਸ ਲਈ ਹਰ ਸਮੇ ਤਿਆਰ ਮਿਲਾਂਗੇ। ਦੱਸ ਦਈਏ ਕਿ ਇਸ ਪੋਸਟ ਰਾਹੀਂ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ। ਪਿਛਲੇ ਦਿਨੀਂ NIA ਵਲੋਂ ਕਈ ਵੱਡੇ ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ । ਜਿਸ 'ਚ ਗੈਂਗਸਟਰ ਦੀਪਕ ਬਾਕਸਰ ਦਾ ਨਾਮ ਵੀ ਸ਼ਾਮਲ ਹੈ ।ਪੁਲਿਸ ਦੀ ਸਪੈਸਲ ਟੀਮ ਵਲੋਂ ਸਖ਼ਤ ਕਰਵਾਈ ਕਰਦੇ ਹੋਏ ਦੀਪਕ ਨੂੰ ਬੀਤੀ ਦਿਨੀਂ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਗਿਆ ।ਇਨ੍ਹਾਂ ਗੈਂਗਸਟਰਾਂ ਦੀ ਸੂਚੀ ਵਿੱਚ ਗੋਲਡੀ ਬਰਾੜ ਦਾ ਨਾਮ ਟੌਪ 'ਤੇ ਹੈ । ਗੈਂਗਸਟਰ ਗੋਲਡੀ ਬਰਾੜ ਦਾ ਨਾਮ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਵੀ ਸ਼ਾਮਲ ਹੈ ।