ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤਾਂ ਲਈ ਖੁਸ਼ਖ਼ਬਰੀ

by nripost

ਅੰਮ੍ਰਿਤਸਰ (ਰਾਘਵ): ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ 18 ਮਈ ਦਾ ਸਤਿਸੰਗ ਭੰਡਾਰਾ ਬਹਾਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡੇਰਾ ਬਿਆਸ ਵੱਲੋਂ ਪਹਿਲਾ ਭਾਰਤ-ਪਾਕਿਸਤਾਨ ਤਣਾਅ ਨੂੰ ਮੁੱਖ ਰੱਖਦਿਆਂ 11 ਤੇ 18 ਮਈ ਦਾ ਸਤਿਸੰਗ ਭੰਡਾਰਾ ਕੈਂਸਲ ਕੀਤਾ ਗਿਆ ਸੀ। ਇਸ ਵਿਚਾਲੇ ਹਾਲਾਤ ਠੀਕ ਹੋਣ 'ਤੇ ਅੱਜ ਡੇਰਾ ਬਿਆਸ ਦੇ ਸੈਕਟਰੀ ਡੀ.ਕੇ. ਸੀਕਰੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਡੇਰਾ ਬਿਆਸ ਨਾਲ ਸਬੰਧਤ ਇੰਚਾਰਜਾਂ ਤੇ ਸੰਗਤ ਨੂੰ ਸੂਚਿਤ ਕਰ ਦਿੱਤਾ ਹੈ ਕਿ 18 ਮਈ ਦਾ ਸਤਿਸੰਗ ਭੰਡਾਰਾ ਤੈਅ ਸਮੇਂ ਸਿਰ ਹੋਵੇਗਾ, ਇਸਦੇ ਨਾਲ ਹੀ 16 ਅਤੇ 17 ਮਈ ਨੂੰ ਡੇਰਾ ਬਿਆਸ 'ਚ ਹੋਣ ਵਾਲੇ ਸਵਾਲ ਜਵਾਬ ਸੈਸ਼ਨ ਅਤੇ 17 ਮਈ ਨੂੰ ਕਾਰ ਦਰਸ਼ਨ ਵੀ ਹੋਣਗੇ। ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋ ਤੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਕਮੇਟੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਫੈਸਲਾ ਲਿਆ ਗਿਆ ਹੈ।

More News

NRI Post
..
NRI Post
..
NRI Post
..