ਮਸ਼ਹੂਰ ਗਾਇਕ ਮੁਹੰਮਦ ਰਫੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਪੰਜਾਬ ‘ਚ ਬਣੇਗੀ ਯਾਦਗਾਰ

by jaskamal

ਪੱਤਰ ਪ੍ਰੇਰਕ : ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਮੁਹੰਮਦ ਰਫੀ ਦੀ ਯਾਦਗਰ ਪੰਜਾਬ ਵਿੱਚ ਬਣੇਗੀ। ਜਾਣਕਾਰੀ ਮੁਤਾਬਕ ਮਸ਼ਹੂਰ ਗਾਇਕ ਮੁਹੰਮਦ ਰਫੀ ਦੀ ਯਾਦ 'ਚ 'ਰਫੀ ਮੀਨਾਰ' ਬਣਾਇਆ ਜਾ ਰਿਹਾ ਹੈ। ਇਹ ਮੀਨਾਰ ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਸਥਾਪਿਤ ਕੀਤਾ ਜਾਵੇਗਾ। 100 ਫੁੱਟ ਉੱਚਾ 'ਰਫ਼ੀ ਮੀਨਾਰ' ਬਣਾਇਆ ਜਾਵੇਗਾ। ਟਾਵਰ ਦੇ ਸਿਖਰ 'ਤੇ ਭਾਰਤੀ ਝੰਡਾ ਲਹਿਰਾਇਆ ਜਾਵੇਗਾ।

ਪ੍ਰਬੰਧਕਾਂ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਟਾਵਰ ਸਟੀਲ ਦਾ ਬਣੇਗਾ। ਸ਼ਤਾਬਦੀ ਸਾਲ ਦੀ ਹਰ 24 ਤਰੀਕ ਨੂੰ ਮੁਹੰਮਦ ਰਫੀ 'ਤੇ ਵਿਸ਼ੇਸ਼ ਸੰਗੀਤ ਸਮਾਰੋਹ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਦੀ ਯਾਦ ਦਿਵਾਏਗਾ। ਦੱਸਿਆ ਜਾ ਰਿਹਾ ਹੈ ਕਿ ਇਹ ਰਫੀ ਮੀਨਾਰ 2024 ਤੋਂ ਪਹਿਲਾਂ ਤਿਆਰ ਹੋ ਜਾਵੇਗਾ।