
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੀਰਜ ਚੋਪੜਾ ਨੇ ਡਾਇਮੰਡ ਲੀਗ ਵਿੱਚ ਲਗਾਤਾਰ ਦੂਜਾ ਗੋਲ੍ਡ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਹਨ। ਦੱਸ ਦਈਏ ਕਿ ਨੀਰਜ ਚੋਪੜਾ ਨੇ 88.67 ਮੀਟਰ ਥਰੋਅ ਨਾਲ ਪਹਿਲਾਂ ਸਥਾਨ ਹਾਸਲ ਕੀਤਾ ਹੈ। ਟੋਕੀਓ ਓਲਪਿੰਕ 2020 ਦੇ ਚਾਂਦੀ ਤਮਗਾ ਜੇਤੂ ਜੈਕਬ ਵਡਲੇਚ ਨੇ 85 ਮੀਟਰ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਤੇ ਹੁਣ 88.63 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ 85.88 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਤੀਜੇ ਸਥਾਨ 'ਤੇ ਰਹੇ । ਦੱਸਣਯੋਗ ਹੈ ਕਿ 2022 ਵਿੱਚ ਨੀਰਜ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਿਆ ਸੀ ।
ਹੋਰ ਖਬਰਾਂ
Rimpi Sharma