Google ਦੇ ਰਿਹਾ 10 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ, ਬਸ ਕਰਨਾ ਹੋਵੇਗਾ ਇਹ ਕੰਮ

by mediateam

ਮੀਡੀਆ ਡੈਸਕ: Google ਨੇ Pixel ਸੀਰੀਜ਼ ਦੇ ਸਮਾਰਟਫੋਨਜ਼ 'ਚ ਬੱਗ ਲੱਭਣ ਵਾਲਿਆਂ ਨੂੰ 1 ਮਿਲੀਅਨ ਡਾਲਰ ਐਵਾਰਡ ਵਜੋਂ ਦੋਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਐਂਡਰਾਇਡ ਦੇ ਕੁਝ ਖ਼ਾਸ ਪ੍ਰੀਵਿਊਜ਼ ਵਰਜ਼ਨ 'ਚ ਕਮੀ ਲੱਭਣ ਵਾਲੇ ਰਿਸਰਚਰ ਨੂੰ ਵੀ 50 ਫ਼ੀਸਦੀ ਵਾਧੂ ਬੋਨਸ ਦਿੱਤਾ ਜਾਵੇਗਾ। ਅਜਿਹੇ ਵਿਚ ਕੁੱਲ ਮਿਲਾ ਕੇ ਬੱਗ ਬਾਊਂਟੀ ਪ੍ਰੋਗਰਾਮ 'ਚ ਮਿਲਣ ਵਾਲੇ ਰਿਵਾਰਡ ਦਾ ਕੁੱਲ ਇਨਾਮ 1.5 ਮਿਲੀਅਨ ਡਾਲਰ ਯਾਨੀ 15 ਲੱਖ ਡਾਲਰ ਹੈ। ਭਾਰਤੀ ਕੀਮਤ 'ਚ ਦੇਖਿਆ ਜਾਵੇ ਤਾਂ ਇਹ ਕਰੀਬ 10,75,72,350 ਰੁਪਏ ਹੈ।

Google Bug Bounty Programme 'ਚ ਟੌਪ ਪ੍ਰਾਈਸ ਉਸ ਨੂੰ ਦਿੱਤਾ ਜਾਵੇਗਾ ਜੋ Google ਦੇ Titan M ਸਿਕਿਓਰ ਐਲੀਮੈਂਟ ਨੂੰ ਤੋੜ ਸਕੇਗਾ। ਇਸ ਐਲੀਮੈਂਟ ਨੂੰ Pixel ਸੀਰੀਜ਼ 'ਚ ਇੰਟਰੋਡਿਊਲ ਕੀਤਾ ਗਿਆ ਸੀ। ਇਸ ਨਾਲ ਸਿਕਊਰਟੀ ਦਾ ਆਧਾਰ ਮਜ਼ਬੂਤ ਹੋ ਜਾਂਦਾ ਹੈ। Google ਨੇ ਰਿਵਾਰਡ ਸਬੰਧੀ ਕਿਹਾ ਹੈ ਕਿ ਇਹ ਇਨਾਮ ਯੂਜ਼ਰਜ਼ ਨੂੰ ਇਸਲਈ ਦਿੱਤਾ ਜਾ ਰਿਹਾ ਹੈ ਜਿਸ ਨਾਲ ਰਿਸਰਚਰਜ਼ ਫੋਨ ਦੀ ਖ਼ਾਮੀ ਨੂੰ ਲੱਭ ਸਕਣ। ਇਸ ਨਾਲ ਕੰਪਨੀ ਨੂੰ ਯੂਜ਼ਰਜ਼ ਨੂੰ ਬੈਸਟ ਸਰਵਿਸ ਦੇਣ 'ਚ ਮਦਦ ਮਿਲੇਗੀ।

Pixel Phone 'ਚ ਖ਼ਾਮੀ ਲੱਭਣ ਤੋਂ ਇਲਾਵਾ ਜੇਕਰ ਰਿਸਰਚਰ ਕੰਪਨੀ ਦੇ ਐਂਡਰਾਇਡ ਵਰਜ਼ਨ 'ਚ ਕਮੀ ਲੱਭਦੇ ਹਨ ਜਾਂ ਫਿਰ ਉਸ ਨੂੰ ਹੈਕ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਵੀ ਇਨਾਮ ਦਿੱਤਾ ਜਾਵੇਗਾ। Google ਨੇ ਇਸ ਦੇ ਲਈ ਇਕ ਬਲੌਗ ਪੋਸਟ 'ਚ ਲਿਖਿਆ ਹੈ ਕਿ ਐਂਡਰਾਇਡ ਦੇ ਪ੍ਰੀਵਿਊ ਵਰਜ਼ਨ ਲਈ ਇਕ ਸਪੈਸ਼ਲ ਪ੍ਰੋਗਰਾਮ ਲਾਂਚ ਕੀਤਾ ਜਾ ਰਿਹਾ ਹੈ। ਇਸ ਵਿਚ ਖ਼ਾਮੀ ਲੱਭਣ ਵਾਲੀ ਨੂੰ 50 ਫ਼ੀਸਦੀ ਵਾਧੂ ਬੋਨਸ ਦਿੱਤਾ ਜਾਵੇਗਾ। ਅਜਿਹੇ ਵਿਚ ਰਿਸਰਚਰ ਨੂੰ ਮਿਲਣ ਵਾਲੀ ਕੁਝ ਰਕਮ 15 ਲੱਖ ਡਾਲਰ ਹੋ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੰਪਨੀ ਨੇ ਐਂਡਰਾਇਡ ਲਈ ਬੱਗ ਬਾਊਂਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਸਾਲ 2015 'ਚ ਇਸ ਪ੍ਰੋਗਰਾਮ ਨੂੰ ਪੇਸ਼ ਕੀਤਾ ਗਿਆ ਸੀ। ਇਸ ਤਹਿਤ ਹੁਣ ਤਕ ਕਰੀਬ 4 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾ ਚੁੱਕਾ ਹੈ। ਜੇਕਰ ਪਿਛਲੇ 1 ਸਾਲ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ Google ਦੇ ਕਿਸੇ ਵੀ ਸਿਸਟਮ ਜਾਂ ਸਾਫਟਵੇਅਰ 'ਚ ਕਮੀ ਲੱਭਣ ਵਾਲੇ ਨੂੰ ਡੇਢ ਮਿਲੀਅਨ ਡਾਲਰ ਦਾ ਇਨਾਮ ਦੇ ਚੁੱਕੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।