ਗੂਗਲ, ਫੇਸਬੁੱਕ, ਵ੍ਹਟਸਐਪ ਨੇ ਆਈ.ਟੀ. ਮੰਤਰਾਲਾ ਨਾਲ ਕੀਤਾ ਡਾਟਾ ਸਾਂਝਾ ਟਵਿੱਟਰ ਨੇ ਕੀਤਾ ਇਨਕਾਰ

by vikramsehajpal

ਦਿੱਲੀ (ਦੇਵ ਇੰਦਰਜੀਤ) : ਸੂਤਰਾਂ ਅਨੁਸਾਰ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ, ਸ਼ੇਅਰਚੈਟ, ਟੈਲੀਗ੍ਰਾਮ, ਲਿੰਕਡਇਨ, ਗੂਗਲ, ਫੇਸਬੁੱਕ, ਵ੍ਹਟਸਐਪ ਆਦਿ ਨੇ ਨਵੇਂ ਨਿਯਮਾਂ ਦੀ ਲੋੜ ਦੇ ਅਨੁਸਾਰ ਮੰਤਰਾਲਾ ਨੂੰ ਆਪਣਾ ਡਾਟਾ ਦਿੱਤਾ।ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ,ਵ੍ਹਟਸਐਪ ਨੇ ਆਈ. ਟੀ. ਮੰਤਰਾਲਾ ਨਾਲ ਡਾਟਾ ਸਾਂਝਾ ਕੀਤਾ ਹੈ। ਹੁਣ ਤੱਕ ਸਾਰੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਨਿਯਮਾਂ ਅਨੁਸਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਪਰ ਟਵਿੱਟਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।ਸੋਸ਼ਲ ਮੀਡੀਆ ਪਲੇਟਫਾਰਮ ’ਤੇ ਭਾਰਤੀ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਰਕਾਰ ਅਤੇ ਟਵਿੱਟਰ ’ਚ ਤਨਾਤਨੀ ਹੋਰ ਵਧਦੀ ਜਾ ਰਹੀ ਹੈ।